ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖੁਰਦ ਵਿਖੇ ਡੇਗੂ ਸਰਵੇ ਕੀਤਾ ਗਿਆ। ਜਿਸ ਵਿੱਚ ਲੋਕਾਂ ਦੇ ਘਰ ਘਰ ਘੁੰਮ ਕੇ ਕੂਲਰ,ਫਰਿੰਜ, ਅਤੇ ਪਾਣੀ ਵਾਲੇ ਚੱਲੇ ,ਗੁਮਲੇ ਅਤੇ ਛੱਪੜ ਵੀ ਦੇਖੇ ਗਏ।ਡਾ ਅੰਮ੍ਰਿਤ ਪਾਲ ਸਿੰਘ ਨੇ ਪਾਣੀ ਖੜ੍ਹਾ ਨਾ ਹੋਣ ਦਿਓ ਅਤੇ ਹਫਤੇ ਵਿੱਚ ਇੱਕ ਦਿਨ ਜ਼ਰੂਰ ਕੂਲਰ ਨੂੰ ਸਾਫ ਕਰੋ ਤੇ ਦੁੱਧ ਜ਼ਰੂਰ ਲਵਾਵੋ। ਖੜ੍ਹੇ ਪਾਣੀ ਵਿੱਚ ਮਛੱਰ ਪੈਦਾ ਹੁੰਦਾ ਹੈ ਤੇ ਉਸ ਦੇ ਕੱਟਣ ਨਾਲ ਡੇਂਗੂ ਪੈਦਾ ਹੁੰਦਾ ਹੈ ਇਸ ਲਈ ਤੁਹਾਡੇ ਘਰਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।ਡਾ ਅੰਮ੍ਰਿਤ ਲਾਲ ਸਿੰਘ ਅਤੇ ਕੁਲਵਿੰਦਰ ਕੌਰ ਆਸ਼ਾ ਵਰਕਰ ਨੇ ਘਰ ਘਰ ਜਾ ਕੇ ਸਰਵੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



