ਅੱਜ ਦੇ ਪਿਆਰ

ਵੀਰਪਾਲ ਕੌਰ ਭੱਠਲ
(ਸਮਾਜ ਵੀਕਲੀ) 
ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਤਾਂ ਉਸ ਵਕਤ ਉਸ ਇਨਸਾਨ ਨੂੰ ਰੱਬ ਜਾਂ ਖੁਦਾ ਦਾ ਦਰਜਾ ਦਿੱਤਾ ਜਾਂਦਾ ਹੈ।
ਇਕੱਠਿਆਂ ਮਰਨ ਜਿਉਣ ਦੇ ਵਾਅਦੇ ਕਰਦੇ ਆ ਕਸਮਾਂ ਖਾਂਦੇ ਆ ।
ਜੇ ਉਹਨਾਂ ਦੇ ਪਿਆਰ ਦੇ ਵਿੱਚ ਜ਼ਮਾਨਾ ਜਾਂ ਉਹਨਾਂ ਦੇ ਆਪਣੇ ਪਰਿਵਾਰ ਵਾਲੇ ਆਉਂਦੇ ਆ ਤਾਂ ਉਹ ਉਹਨਾਂ ਦੇ ਨਾਲ ਵੀ ਲੜਦੇ ਆ।
ਫਿਰ ਹੌਲੀ ਹੌਲੀ ਉਹ ਦੋਨੋਂ ਇੱਕ ਦੂਜੇ ਦਾ ਵਿਸ਼ਵਾਸ ਦਿਲ ਜਿੱਤਦੇ ਆ ।
ਵਿਸ਼ਵਾਸ ਜਿੱਤਣ ਤੋਂ ਬਾਅਦ ਉਹ ਇੱਕ ਦੂਜੇ ਨੂੰ ਵਰਤਦੇ ਆ ।
ਕੁਝ ਸਮੇਂ ਬਾਅਦ ਵਿਆਹ ਦੀ ਗੱਲ ਚੱਲਦੀ ਆ ਕੁੜੀ ਜਾਂ ਮੁੰਡਾ ਦੋਨਾਂ ਚੋਂ ਇੱਕ ਮੁੱਕਰ ਜਾਂਦਾ ਹੈ।  ਸਾਡੀ ਜਾਤ ਨਹੀਂ ਮਿਲਦੀ ਜਾਂ ਮੇਰੇ ਪਰਿਵਾਰ ਬਾਰੇ ਨਹੀਂ ਮੰਨਦੇ । ਉਹਨਾਂ ਚੋਂ ਇੱਕ ਨਾਲ ਰਹਿਣਾ ਚਾਹੁੰਦਾ ਹੁੰਦਾ ਹੈ ਤੇ ਦੂਜਾ ਨਹੀਂ।
ਫਿਰ ਸ਼ੁਰੂ ਹੁੰਦਾ ਹੈ ਬਲੈਕਮੇਲ ਕਰਨਾ
ਸਮਾਜ ਸਾਹਮਣੇ ਸੋਸ਼ਲ ਮੀਡੀਆ ਦੇ ਉੱਪਰ ਕੁੜੀ ਜਾਂ ਮੁੰਡਾ  ਇੱਕ ਦੂਜੇ ਦੀ ਇੱਜਤ ਉਛਾਲਦੇ ਆ।
ਉਹ ਮੈਥੋਂ ਏਨੇ ਪੈਸੇ ਖਾ ਗਿਆ ਜਾਂ ਖਾ ਗਈ , ਕੁੜੀ ਕਹਿੰਦੀ ਆ ਕਿ ਇਹ ਬੰਦੇ ਨੇ ਮੇਰਾ ਮਿਸ ਜੂਝ ਕੀਤਾ।
ਮੁੰਡੇ ਵੱਲੋਂ ਵੀ ਕੁੜੀ ਤੇ ਬਹੁਤ ਇਲਜ਼ਾਮ ਲਗਾਏ ਜਾਂਦੇ ਆ।
ਹੁਣ ਇਹ ਦੱਸੋਂ ਕਿ ਜਦੋਂ ਤੁਸੀਂ ਜਦੋਂ ਤੁਸੀਂ ਪਿਆਰ ਕੀਤਾ ਸਮਾਜ਼ ਨੂੰ ਪੁੱਛਿਆ ।
ਜਦੋਂ ਤੁਸੀਂ ਚੋਰੀ ਚੋਰੀ ਮੁਲਾਕ਼ਾਤਾਂ ਕੀਤੀਆਂ ਸਮਾਜ਼ ਨੂੰ ਪੁੱਛਿਆ,
ਹੁਣ ਸਮਾਜ਼ ਨੂੰ  ਕਿਉਂ ਗੰਦਲਾ ਕਰ ਰਹੇ ਹੋ। ਥੋਨੂੰ ਤਾਂ ਸ਼ਰਮ ਨਹੀਂ ਥੋਡੇ ਪਰਿਵਾਰ ਵਾਲੇ ਰਿਸ਼ਤੇਦਾਰ ਦੋਸਤ ਮਿੱਤਰ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ।
ਥੋੜੀ ਬਹੁਤੀ ਸ਼ਰਮ ਕਰੋ ਜੇ ਤੁਸੀਂ ਸੱਚੀਮੁੱਚੀ ਪਿਆਰ ਕੀਤਾ ਏ ਤਾਂ ਆਪਣੇ ਪਿਆਰ ਨੂੰ ਬਦਨਾਮ ਨਾ ਕਰੋ ਜੇ ਤੁਸੀਂ ਬਦਨਾਮ ਕਰਦੇ ਹੋ ਤਾਂ ਥੋਡੇ ਨਾਲੋਂ ਹਰਾਮਦਾ ਬੀਜ਼ ਕੋਈ ਨਹੀਂ ਹੋਣਾ।
ਵੀਰਪਾਲ ਕੌਰ ਭੱਠਲ 
Previous articleਮਨਜੀਤ ਕੌਰ ਮੀਸ਼ਾ ਦਾ ਗ਼ਜ਼ਲ ਸੰਗ੍ਰਹਿ ਆਸਾਂ ਦੇ ਤਾਰੇ ਹੋਇਆ ਲੋਕ ਅਰਪਣ
Next articleਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਸੱਸਾਂ ਨੂੰਹਾਂ ਨੂੰ ਰੋਟੀਆਂ ਗਿਣ ਕੇ ਤੇ ਦੁੱਧ ਮਿਣ ਕੇ ਦਿੰਦੀਆਂ ਸਨ।