HOME ਅੱਜ ਦਾਣਾ ਮੰਡੀ ਬੰਗਾ ਵਿੱਚ ਝੋਨੇ ਦੀ ਖਰੀਦ ਲੱਡੂ ਵੰਡ ਕੇ ਕੀਤੀ...

ਅੱਜ ਦਾਣਾ ਮੰਡੀ ਬੰਗਾ ਵਿੱਚ ਝੋਨੇ ਦੀ ਖਰੀਦ ਲੱਡੂ ਵੰਡ ਕੇ ਕੀਤੀ –ਕੁਲਜੀਤ ਸਿੰਘ ਸਰਹਾਲ

3

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਦਾਣਾ ਮੰਡੀ ਬੰਗਾ ਵਿੱਚ ਝੋਨੇ ਦੇ ਸੀਜਨ ਦੀ ਖਰੀਦ ਦੀ ਸ਼ੁਰੂਆਤ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਸ਼੍ਰੀ ਆਨੰਦਪੁਰ ਸਾਹਿਬ ਨੇ ਲੱਡੂ ਵੰਡਕੇ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਝੋਨਾਂ ਸੁੱਕਾ ਕੇ ਲਿਆਉਣਾ ਹੈ ਅਤੇ ਤੁਹਾਡੇ ਝੋਨੇ ਦਾ ਮੁੱਲ ਪੈਵੇਗਾ। ਇਸ ਮੰਡੀ ਵਿੱਚ ਹਰੇਕ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸਾਨ ਵੀਰ ਅਤੇ ਮਜ਼ਦੂਰ ਵੀਰਾਂ ਨੂੰ ਕਿਸੇ ਮਸੀਬਤ ਦਾ ਸਾਹਮਣਾ ਨਾਂ ਕਰਨਾਂ ਪਵੇ।ਇਸ ਮੌਕੇ ਉਹਨਾਂ ਦੇ ਨਾਲ ਬਲਵੀਰ ਸਿੰਘ ਕਰਨਾਣਾ ਚੇਅਰਮੈਨ, ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸੀ ਸੈੱਲ, ਮੈਡਮ ਹਰਜੋਤ ਕੌਰ ਲੋਹਟੀਆ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ, ਕਿਸਾਨ ਅਤੇ ਮਜਦੂਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟਰੱਕ ਯੂਨੀਅਨ ਬੰਗਾ ਵਿਖੇ ਅੱਖਾਂ ਦੀ ਜਾਂਚ ਕੈਂਪ ਲਗਾਇਆ
Next articleਮੈਡਮ ਹਰਜੋਤ ਲੋਹਟੀਆ ਨੇ ਨਰਿੰਦਰ ਗੀਤਕਾਰ ਦੀ ਵੱਡੀ ਭੈਣ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ