HOME ਟਰੱਕ ਯੂਨੀਅਨ ਬੰਗਾ ਵਿਖੇ ਅੱਖਾਂ ਦੀ ਜਾਂਚ ਕੈਂਪ ਲਗਾਇਆ

ਟਰੱਕ ਯੂਨੀਅਨ ਬੰਗਾ ਵਿਖੇ ਅੱਖਾਂ ਦੀ ਜਾਂਚ ਕੈਂਪ ਲਗਾਇਆ

1
ਟਰੱਕ ਯੂਨੀਅਨ ਬੰਗਾ ਵਿਖੇ ਲਗਾਏ ਅੱਖਾਂ ਦੀ ਜਾਂਚ ਕੈਂਪ ਮੌਕੇ ਟਰੱਕ ਯੂਨੀਅਨ ਦੇ ਅਹੁਦੇਦਾਰ ਅਤੇ ਮੈਡੀਕਲ ਟੀਮ।

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਵਿਜਿਨ ਸਪਰਿੰਗ ਅਤੇ ਟਚ ਆਫ ਕਲਰ ਸੰਸਥਾ ਵਲੋਂ ਟਰੱਕ ਯੂਨੀਅਨ ਬੰਗਾ ਵਿਖੇ ਅੱਖਾਂ ਦਾ ਕੈਂਪ ਲਗਾਇਆ ਗਿਆ। ਕੈਂਪ ਕੋਆਰਡੀਨੇਟਰ ਨਵਦੀਪ ਸੇਖੋਂ ਵਲੋਂ ਸਾਰੇ ਟਰੱਕ ਡਰਾਈਵਰ ਨੂੰ ਕੈਂਪ ਬਾਰੇ ਦੱਸਿਆ ਗਿਆ, ਜਿਸ ਵਿੱਚ 86 ਡਰਾਈਵਰਾਂ ਵੱਲੋਂ ਅੱਖਾਂ ਦਾ ਚੈਕਅੱਪ ਕਰਵਾਇਆ ਗਿਆ ਅਤੇ ਲੋੜਵੰਦ 55 ਡਰਾਈਵਰਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ ਬਾਕੀ ਸਾਰੇ ਨੌਰਮਲ ਪਾਏ ਗਏ। ਇਸ ਕੈਂਪ ਵਿਚ ਨਵਦੀਪ ਸੇਖੋਂ, ਡਾ. ਜਤਿੰਦਰ ਕੁਮਾਰ, ਮੈਡਮ ਅਮਿਤਾ, ਮੈਡਮ ਅੰਬਿਕਾ ਦੀ ਟੀਮ ਨੇ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੌਕੇ ਤੇ ਐਨਕਾਂ ਦਿੱਤੀਆਂ ਗਈਆਂ। ਇਸ ਮੌਕੇ ਨਰਿੰਦਰ ਸਿੰਘ ਨਿੰਦੀ ਪ੍ਰਧਾਨ ਟਰੱਕ ਯੂਨੀਅਨ ਬੰਗਾ ਨੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਜਿਹੜਾ ਵੀ ਡਰਾਈਵਰ ਕਿਸੇ ਕਾਰਨ ਕਰਕੇ ਐਨਕਾਂ ਖਰੀਦ ਨਹੀਂ ਸਕਦਾ ਉਸਨੂੰ ਯੂਨੀਅਨ ਵਲੋਂ ਮੁਫਤ ਐਨਕਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਉਪ ਪ੍ਰਧਾਨ, ਅਮਰਜੀਤ ਸਿੰਘ ਚੇਅਰਮੈਨ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਸੁੱਚਾ ਸਿੰਘ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਕਸ਼ਮੀਰਾ ਸਿੰਘ, ਜਸਪਾਲ ਸਿੰਘ, ਹਰਬੰਸ ਸਿੰਘ, ਰਵਿੰਦਰ ਸਿੰਘ, ਲਹਿੰਬਰ ਸਿੰਘ ਅਕਾਊਟੈਂਟ, ਪਰਮਿੰਦਰ ਸਿੰਘ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਪੰਜਾਬੀ ਲੋਕ ਗੀਤ “ਪੰਜਾਬ ਮੇਰਾ” ਦੀ ਸ਼ੂਟਿੰਗ ਮੁਕੰਮਲ
Next articleਅੱਜ ਦਾਣਾ ਮੰਡੀ ਬੰਗਾ ਵਿੱਚ ਝੋਨੇ ਦੀ ਖਰੀਦ ਲੱਡੂ ਵੰਡ ਕੇ ਕੀਤੀ –ਕੁਲਜੀਤ ਸਿੰਘ ਸਰਹਾਲ