HOME ਅੱਜ ਵਿਸ਼ਵ ਅਧਿਆਪਕ ਦਿਵਸ ‘ਤੇ ਅਧਿਆਪਕਾਵਾਂ ਨੂੰ ਸਮਰਪਿਤ

ਅੱਜ ਵਿਸ਼ਵ ਅਧਿਆਪਕ ਦਿਵਸ ‘ਤੇ ਅਧਿਆਪਕਾਵਾਂ ਨੂੰ ਸਮਰਪਿਤ

ਮਨਜੀਤ ਸਿੰਘ ਬੱਧਣ

 (ਸਮਾਜ ਵੀਕਲੀ)

ਮੈਡਮ

ਚਿੜੀਆਂ ਚਹਿਚਹਾਈਆਂ, ਕਿਤੇ ਹੋ ਜਾਵੇ ਦੇਰ ਨਾ ਕਬੱਲੀ
ਥੋੜ੍ਹਾ-ਬਹੁਤਾ ਕੰਮ-ਕਾਜ ਸਮੇਟ ਕੇ, ਮੈਡਮ ਸਕੂਲ ਚੱਲੀ

ਆਖੇ ਬੱਚਿਆਂ ਨੂੰ ਜਗਾਵੋ, ਰੈਡੀ ਕਰ ਕੇ ਸਕੂਲ ਛੱਡ ਆਵੋ
ਦੇਖਿਓ ਕਿੱਧਰੇ ਵੱਜ ਜਾਵੇ ਨਾ ਟੱਲੀ, ਮੈਡਮ ਸਕੂਲ ਚੱਲੀ

ਹੁਣ ਉਸ ਨੇ ਆਪਾ ਸਜਾਇਆ, ਪਰਸ ਮੋਢੇ ਵਿੱਚ ਪਾਇਆ
ਤਦ ਤੁਰੀ ਜਦ ਸ਼ੀਸ਼ੇ ਨੇ ਦਿੱਤੀ ਤਸੱਲੀ, ਮੈਡਮ ਸਕੂਲ ਚੱਲੀ

ਜ਼ਿੰਦਗੀ ਵਿੱਚ ਰੌਣੇ-ਹਾਸੇ ਨੇ, ਖੇਡ-ਤਮਾਸ਼ੇ ਨੇ, ਤੋਲੇ-ਮਾਸੇ ਨੇ
ਜਦ ਹੋ ਜਾਵੇ ਗੁੱਸੇ ਮਚਾ ਦੇਵੇ ਤਰਥੱਲੀ, ਮੈਡਮ ਸਕੂਲ ਚੱਲੀ

ਮੈਂ ਸਕੂਟਰੀ ਸਾਫ਼ ਥੋੜੀ ਕੀਤੀ, ਘਰ ਤੋਂ ਬਾਹਰ ਖੜੀ ਕੀਤੀ
ਸਕੂਲ ਨੂੰ ਜਾਂਦੀ ਸੜਕ ਉਸ ਨੇ ਮੱਲੀ, ਮੈਡਮ ਸਕੂਲ ਚੱਲੀ

ਨਵੀਂ ਗਰਾਂਟ ਹੈ ਕੋਈ ਆਈ, ਕਮੇਟੀ ਦੀ ਮੀਟਿੰਗ ਬੁਲਾਈ
ਬਣਾਈ ਡਾਕ ਤੇ ਦਫ਼ਤਰ ਵੱਲ ਨੂੰ ਘੱਲੀ, ਮੈਡਮ ਸਕੂਲ ਚੱਲੀ

ਚਾਕ ਚਲਾਵੇ, ਬੱਚਿਆਂ ਨੂੰ ਪੜ੍ਹਾਵੇ ਤੇ ਮਿਡ-ਡੇ-ਮੀਲ ਖਿਲਾਵੇ
ਛੁੱਟੀ ਹੋਣ ਤੱਕ ਹੋ ਜਾਵੇ ਝੱਲ-ਬਲੱਲੀ, ਮੈਡਮ ਸਕੂਲ ਚੱਲੀ

ਪੂਰੀ ਐਕਟਿਵ ਹੋ ਕੇ ਜਾਵੇ ਤੇ ਪੈਸਿਵ ਜਿਹੀ ਵਾਪਿਸ ਆਵੇ
ਰੱਖੇ ਦਾਤਾ ਆਪਣੀ ਨਜ਼ਰ ਸਵੱਲੀ, ਮੈਡਮ ਸਕੂਲ ਚੱਲੀ
(ਮਨਜੀਤ ਸਿੰਘ ਬੱਧਣ)

Previous articleਰਾਸ਼ਟਰੀ ਸਵੈ-ਇਛੁੱਕ ਖ਼ੂਨਦਾਨ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਖੂਨਦਾਨੀ ਸਿੱਧੂ ਜੋੜਾ ਸਨਮਾਨਿਤ
Next articleਹਰੀ ਓਮ ਸ਼ੀਹਮਾਰ ਨੂੰ ਯੁਵਾ ਹਿਮਾਲਿਆ ਪਰਿਵਾਰ ਪੰਜਾਬ ਦਾ ਰਾਜ ਸੰਗਠਨ ਮੰਤਰੀ ਨਿਯੁਕਤ ਕੀਤਾ ਗਿਆ !