HOME ਗੁਰਾਇਆ ਵਿੱਚ ਅੱਜ ਦੂਜੇ ਦਿਨ ਵੀ ਸਫਾਈ ਦਾ ਕੰਮ ਠੱਪ

ਗੁਰਾਇਆ ਵਿੱਚ ਅੱਜ ਦੂਜੇ ਦਿਨ ਵੀ ਸਫਾਈ ਦਾ ਕੰਮ ਠੱਪ

3

ਕੱਚੇ ਕਾਮੇ ਪੱਕੇ ਕਰਨ, ਘਟੋਂ ਘੱਟ ਉਜਰਤ 40 ਹਜਾਰ ਕਰਨ ਸਮੇਤ ਪੁਰਾਣੀ ਪੈਨਸ਼ਲ ਬਹਾਲ ਕਰਨ ਤਾਕ ਸੰਘਰਸ਼ ਜਾਰੀ ਰਹੇਗਾ-ਰਜੇਸ਼ ਕੁਮਾਰ ਲੱਕੀ 

ਗੁਰਾਇਆ  (ਸਮਾਜ ਵੀਕਲੀ)   ( ਹਰਜਿੰਦਰ ਸਿੰਘ ਚੰਦੀ) ਐਕਸ਼ਨ ਕਮੇਟੀ ਦੇ ਸੱਦੇ ਤੇ ਮਿਊਸਿਪਲ ਮੁਲਾਜ਼ਮ ਤੇ ਸਫ਼ਾਈ ਸੇਵਕਾ ਨੇ ਸ਼ਹਿਰ ਵਿੱਚ ਸਫ਼ਾਈ ਦਾ ਕੰਮ ਛੱਡ ਕੇ ਅੱਜ ਦੂਜੇ ਦਿਨ ਵੀ ਮੁਕੰਮਲ ਹੜਤਾਲ ਰੱਖੀ ਸਫਾਈ ਮਜ਼ਦੂਰਾਂ ਗੁਰਾਇਆ ਦੇ ਆਗੂ ਮਨਦੀਪ ਕੁਮਾਰ ਨੇ ਕਿਹਾ ਕਿ ਅੱਜ ਨਗਰ ਪੰਚਾਇਤ ਗੁਰਾਇਆ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਨਗਰ ਪੰਚਾਇਤ ਦੇ ਦਫਤਰ ਦੇ ਅੱਗੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਪੇਂਡੂ ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਸਰਸਰ ਸਥਾਨਕ ਸਫਾਈ ਆਗੂ ਰਜੇਸ਼ ਕੁਮਾਰ ਲੱਕੀ ਨੇ ਹੜਤਾਲ ਤੇ ਬੈਠੇ ਕਾਮਿਆਂ ਨੂੰ ਸੰਬੋਧਨ ਕੀਤਾ।ਇਸ ਮੌਕੇ ਪੇਂਡੂ ਮਜ਼ਦੂਰ ਇਹ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਹੜਤਾਲ਼ ਕਿਰਤੀਆਂ ਦਾ ਸ਼ੌਂਕ ਨਹੀਂ ਮਜ਼ਬੂਰੀ ਹੈ! ਕਿਉਕਿ 90% ਮੁਲਾਜਮ ਕੱਚਾ ਹੈ ਇਹ ਸਫਾਈ ਕਾਮਾ ਮਾਤਰ 10 ਹਜਾਰ ਨਿਗੁਣੀ ਤਨਖਾਹ ਤੇ ਗੁਜ਼ਾਰਾ ਕਰ ਰਿਹਾ ਹੈ।ਮਹਿੰਗਾਈ ਕਰਨ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਆਊਟਸੋਰਸਿੰਗ ਤੇ ਰੱਖੇ ਪੜੇ ਲਿਖੇ ਅਤੇ ਟੈਕਨੀਕਲ ਮੁਲਾਜ਼ਮਾਂ ਨੂੰ ਉਨਾਂ ਦੀ ਯੋਗਤਾ ਤੋਂ ਕਿਤੇ ਘੱਟ ਤਨਖਾਹ ਦਿੱਤੀ ਜਾ ਰਹੀ ਹੈ।ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਮਾਨ ਸਰਕਾਰ ਇਹਨਾਂ ਹੀ ਸਫ਼ਾਈ ਸੇਵਕਾ ਤੇ ਮੁਊਨਸੀਪਲ ਕੰਮਆ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ।ਉਸ ਵੇਲ਼ੇ ਮਾਨਯੋਗ ਮੁੱਖ ਮੰਤਰੀ ਵੱਲੋਂ ਕਿਹਾ ਸੀ ਕੇ ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ , ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ,ਪਰ ਹੋਇਆ ਇਸ ਦੇ ਉਲਟ! ਆਗੂਆਂ ਕਿਹਾ ਕਿ ਕੱਚੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤੀਆਂ ਜਾਣ, ਘਟੋਂ ਘੱਟ ਉਜਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਆਊਟਸੋਰਸਿੰਗ ਸਿਸਟਮ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ!ਉਹਨਾਂ ਕਿਹਾ ਕੇ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਰੇ ਲਾ ਰਹੀ ਹੈ! ਮੀਟਿੰਗ ਦੇ ਕੇ ਮੰਗਾਂ ਮੰਨਣ ਤੋਂ ਸਰਕਾਰ ਦੌੜ ਰਹੀ ਹੈ ਇਸ ਲਈ ਹੁਣ ਆਰ ਪਾਰ ਦੇ ਸੰਘਰਸ਼ ਦੀ ਅਸੀਂ ਤਿਆਰੀ ਕਰਕੇ ਹੜਤਾਲ ਤੇ ਬੈਠੇ ਹਾਂ ।ਇਸ ਮੌਕੇ ਰਾਮ ਲਾਲ, ਰਜਿੰਦਰ ਕੁਮਾਰ, ਬੰਟੀ, ਅਸ਼ੋਕ ਕੁਮਾਰ। ਆਦੀ ਨੇ ਵੀ ਆਪਣੇ ਵਿਚਾਰ ਰੱਖੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾਕਟਰ ਬੀ ਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਅਤੇ ਬੁੱਧ ਪੂਰਨਿਮਾ ਮਨਾਇਆ
Next articleਤਿੰਨ ਰੋਜ਼ਾ ਮੁਫਤ ਐਕਿਊਪੰਕਚਰ ਅਤੇ ਹੋਮਿਓਪੈਥੀ ਕੈਂਪ ਅੱਜ ਤੋਂ