HOME ਡਾਕਟਰ ਬੀ ਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਅਤੇ ਬੁੱਧ...

ਡਾਕਟਰ ਬੀ ਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਅਤੇ ਬੁੱਧ ਪੂਰਨਿਮਾ ਮਨਾਇਆ

3

 ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਲਈ ਪਾਇਆ ਯੋਗਦਾਨ ਹੀ ਸੱਚੀ ਸ਼ਰਧਾਂਜਲੀ – ਪੈਂਥਰ 

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )– ਨੇਵਾਡਾ ਅਮਰੀਕਾ ਵਿੱਚ ਰਹਿ ਰਹੇ ਅੰਬੇਡਕਰੀ ਪਰਿਵਾਰਾਂ ਵੱਲੋਂ ਵਿਸ਼ਵ ਰਤਨ, ਸਿੰਬਲ ਆਫ ਨਾਲੇਜ਼, ਯੁੱਗ ਪੁਰਸ਼ ਅਤੇ ਕਰੋੜਾਂ ਲੋਕਾਂ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ  ਜੀ ਦਾ 135ਵਾਂ ਜਨਮ ਦਿਵਸ ਅਤੇ ਬੁੱਧ ਪੂਰਨਿਮਾ ਅਰਿਸਟੋਟਲ ਦੇ ਨਿਵਾਸ ਸਥਾਨ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ । ਤਸਵੀਰਾਂ ਨੂੰ ਫੁੱਲ ਮਾਲਾ ਅਰਪਿਤ ਕਰਨ ਉਪਰੰਤ ਕੈਂਡਲ ਦੀ ਰਸਮ  ਹਰਜਿੰਦਰ ਸਿੰਘ ਬੀਕਾ ਅਤੇ ਭਗਤ ਰਾਮ ਲੱਧੜ ਨੇ ਮੋਮਬੱਤੀਆਂ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ।ਇਸ ਮੌਕੇ ਤੇ ਵਧਾਈ ਦਿੰਦਿਆਂ ਭਗਤ ਰਾਮ ਲੱਧੜ ਨੇ ਕਿਹਾ ਕਿ ਅੱਜ ਅਸੀਂ ਉਸ ਮਹਾਨ ਰਹਿਬਰ ਨੂੰ ਯਾਦ ਕਰ ਰਹੇ ਹਾਂ। ਜਿਨ੍ਹਾਂ ਨੂੰ ਅਮਰੀਕਾ ਦੀ ਕੋਲੰਬੀਆਂ ਯੂਨੀਵਰਸਿਟੀ ਨੇ ਅਕਾਦਮਿਕ ਪ੍ਰਾਪਤੀਆਂ ਅਤੇ ਗਿਆਨ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ‘ਸਿੰਬਲ ਆਫ ਨਾਲੇਜ’ ਦਾ ਖ਼ਿਤਾਬ ਦਿੱਤਾ ਹੈ ਅਤੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਡਾ. ਅੰਬੇਡਕਰ ਜੀ ਦਾ ਬੁੱਤ ਵੀ ਸਥਾਪਿਤ ਹੈ। ਬਾਬਾ ਸਾਹਿਬ ਨੂੰ 1952 ਵਿੱਚ ਕੋਲੰਬੀਆ ਯੂਨੀਵਰਸਿਟੀ ਦੁਆਰਾ ਐੱਲ ਐੱਲ ਡੀ ਆਨਰੇਰੀ ਡਾਕਟਰੇਟ ਡਿਗਰੀ ਦੇ ਕੇ ਸਨਮਾਨਿਤ ਵੀ ਕੀਤਾ ਸੀ।ਮਿਸ਼ਨਰੀ ਅਤੇ ਸਮਾਜਸੇਵੀ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਪੂਰੇ ਵਿਸ਼ਵ ਵਿੱਚ ਦੋ ਮਾਹਾਂਪੁਰਸ਼ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ, ਪੰਚਸ਼ੀਲ ਦਾ ਸਿਧਾਂਤ ਦੇਣ ਵਾਲੇ ਅਤੇ ਕਰੁਣਾ ਦੇ ਸਾਗਰ ਤਥਾਗਤ ਬੁੱਧ ਜੀ ਨੂੰ ਯਾਦ ਕੀਤਾ ਜਾਂਦਾ ਹੈ । ਦੋਨਾਂ ਮਾਹਾਂਪੁਰਸ਼ਾਂ ਨੇ ਸਮਾਜ  ਵਿੱਚ ਸਮਾਨਤਾ, ਸੁਤੰਤਰਤਾ, ਨਿਆਂ ਅਤੇ ਭਾਈਚਾਰੇ ਦੀ ਸਥਾਪਨਾ ਲਈ ਜ਼ਿੰਦਗੀ ਦਾ ਇੱਕ ਇੱਕ ਪਲ ਲਗਾਇਆ । ਬਾਬਾ ਸਾਹਿਬ ਜੀ ਦਾ ਆਖ਼ਰੀ ਸੰਦੇਸ਼ ਬਹੁਜਨ ਸਮਾਜ ਦੇ ਲੋਕਾਂ ਨੂੰ ਬੁੱਧ ਧੱਮ ਦੀ ਸ਼ਰਨ ਵਿੱਚ ਜਾ ਕੇ ਸੱਤਾ ਪ੍ਰਾਪਤ ਕਰਨ ਲਈ ਕਿਹਾ ਸੀ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਪਰਾਧੀਨਤਾ ਦਾ ਅੰਤ ਕਰਨ ਲਈ ਜਿਸ ਬੇਗਮਪੁਰਾ ਰਾਜ ਦੀ ਗੱਲ ਕੀਤੀ ਸੀ ਉਸ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਬਾਬਾ ਸਾਹਿਬ ਨੇ ਅਮਲੀ ਜਾਮਾ ਪਹਿਨਾਇਆ ਹੈ । ਬਾਬਾ ਸਾਹਿਬ ਨੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪਰ ਬੇਈਮਾਨ ਹਾਕਮਾਂ ਨੇ ਇਸ ਨੂੰ ਛੁਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਫਿਰ ਵੀ ਸਾਰੀ ਦੁਨੀਆਂ ਵਿੱਚ ਉਹਨਾਂ ਦਾ ਸ਼ਖ਼ਸੀਅਤ ਸੂਰਜ ਦੀ ਤਰ੍ਹਾਂ ਚਮਕਾ ਮਾਰ ਰਹੀ ਹੈ । ਬਾਬਾ ਸਾਹਿਬ ਜੀ ਨੂੰ ਜਿਨ੍ਹਾਂ ਮਾਣ ਸਤਿਕਾਰ ਵਿਦੇਸ਼ਾਂ ਦਿੱਤਾ ਜਾ ਰਿਹਾ ਪਰ ਸਾਡੇ ਦੇਸ਼ ਦੀਆਂ ਮਨੂੰਵਾਦੀ ਸਰਕਾਰਾਂ ਨੇ ਨਹੀਂ ਦਿੱਤ। ਅੱਜ ਵੀ ਉਨ੍ਹਾਂ ਨੂੰ ਸਿਰਫ਼ ਇੱਕ ਫਿਰਕੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ।ਪੈਂਥਰ ਨੇ ਕਿਹਾ ਕਿ ਸਿਰਫ਼ ਨਾਅਰਿਆਂ ਨਾਲ ਬਾਬਾ ਸਾਹਿਬ ਦਾ ਮਿਸ਼ਨ ਪੂਰਾ ਨਹੀਂ ਹੋਣਾ ਸਾਨੂੰ ਉਹਨਾਂ ਦੇ ਵਿਚਾਰਾਂ ਨੂੰ ਸਮਝ ਕੇ ਪ੍ਰਚਾਰ ਪ੍ਰਸਾਰ ਵਿੱਚ ਹਿੱਸਾ ਪਾਉਣਾ ਹੋਵੇਗਾ । ਅੰਤ ਵਿੱਚ ਉਹਨਾਂ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਆਪਣੀ ਕਮਾਈ ਵਿੱਚੋਂ ਵੀਹਵਾਂ ਹਿੱਸਾ ਕੱਢਕੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਲਈ ਯੋਗਦਾਨ ਪਾਈਏ । ਡਾਕਟਰ ਸੁਭਾਸ਼ ਬੱਧਣ ਨੇ ਕਿਹਾ ਕਿ ਜੇਕਰ ਸਮਾਜ ਨੂੰ ਉੱਨਤੀ ਦੇ ਮਾਰਗ ‘ਤੇ ਲੈ ਕੇ ਜਾਣਾ ਹੈ ਤਾਂ ਬਾਬਾ ਸਾਹਿਬ ਜੀ ਦੇ ਤਿੰਨ ਮੂਲ ਮੰਤਰ ਸਿੱਖਿਅਤ ਹੋਵੋ, ਸੰਘਰਸ਼ ਕਰੋ ਅਤੇ ਸੰਗਠਿਤ ਰਹੋ ‘ਤੇ ਪਹਿਰਾ ਦੇਣਾ ਪਵੇਗਾ । ਪੂਨਮ ਲੱਧੜ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇ ਅਸੀਂ ਵਿਦੇਸ਼ਾਂ ਵਿੱਚ ਰਹਿ ਕੇ  ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ ਤਾਂ ਇਹ ਬਾਬਾ ਸਾਹਿਬ ਦੀ ਬਦੌਲਤ ਹੈ । ਇਸ ਮੌਕੇ ‘ਤੇ ਜਸਵੀਰ ਕੌਰ ਸੰਧੂ, ਨਿਰਮਲਾ ਬੱਧਣ, ਪਾਲ ਕੌਰ, ਕਸ਼ਮੀਰ ਕੌਰ, ਨਾਮੀਸ਼ਾ ਚੁੰਬਰ ਅਤੇ ਕਬੀਰ ਚੁੰਬਰ ਆਦਿ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਹਿਰੀ ਸਬ ਡਵੀਜ਼ਨ ਬਣਾਉਣ ਲਈ ਕੈਬਨਿਟ ਮੰਤਰੀ ਐਡਵੋਕੇਟ ਚੀਮਾ ਦਾ ਧੰਨਵਾਦ ਕੀਤਾ
Next articleਗੁਰਾਇਆ ਵਿੱਚ ਅੱਜ ਦੂਜੇ ਦਿਨ ਵੀ ਸਫਾਈ ਦਾ ਕੰਮ ਠੱਪ