ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪਰੈਕਟੀਸ਼ਨਰ ਅੈਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਵਲੋ ਪ੍ਰਧਾਨ ਡਾ ਅ੍ਮਿਤ ਲਾਲ ਰਾਣਾ ਜੀ ਦੀ ਅਗਵਾਈ ਵਿੱਚ ਬੰਗਾ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ,, 134 ਵਾ ਜਨਮ ਦਿਵਸ ਬੰਗਾ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰ ਕੇ ਆਪਣੇ ਡਾ ਸਾਥੀਆ ਨਾਲ ਮਨਾਇਆ ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਸਿਧਾਂਤ ਪੜੋ ਜੁੜੋ ਸੰਘਰਸ਼ ਕਰੋ ਤੇ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਤੇ ਵਧੀਆ ਨਾਗਰਿਕ ਬਣਾਉਣਾ ਚਾਹੀਦਾ ਹੈ ਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਬਾਬਾ ਸਾਹਿਬ ਜੀ ਨੇ… 32..ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਸੰਵਿਧਾਨ ਤਿਆਰ ਕੀਤਾ ਹੈ ਉਨ੍ਹਾਂ ਨੇ ਸਭ ਸਭ ਵਰਗਾਂ ਦਾ ਭਲਾ ਕੀਤਾ ਉਨਾ ਨੇ ਆਪਣੇ ਖੁਦ ਦੇ ਪਰਿਵਾਰ ਦੀ ਪ੍ਰਵਾਹ ਨਾ ਕਰਦਿਆਂ ਬਹੁਤ ਵੱਡੀ ਕੁਰਬਾਨੀ ਦਿੱਤੀ ਤੇ ਨਾਲ ਅੱਤਵਾਦੀ ਗੁਰਪਤਵੰਤ ਪੁੰਨੂੰ ਦੀਆ ਗਿੱਦੜ ਧਂੰਮਕੀਆ ਦੀ ਪ੍ਰਵਾਹ ਨਾ ਕਰਨ ਦੀ ਅਪੀਲ ਕੀਤੀ ਤੇ ਪੰਜਾਬ ਸਰਕਾਰ ਨੂੰ ਅੱਤਵਾਦੀ ਪੰਨੂੰ ਖਿਲਾਫ ਕੇਸ ਦਰਜ ਕਰਕੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਤੇ ਅੱਜ ਦੇ ਪ੍ਰਰੋਗਾਮ ਵਿੱਚ ਬਲਾਕ ਦੇ ਵੱਖ ਵੱਖ ਡਾ ਸਾਥੀ ਹਾਜਰ ਹੋਏ ਜਿਸ ਵਿੱਚ ਡਾ ਅ੍ਮਿਤ ਲਾਲ ਰਾਣਾ ਜੀ ਡਾ ਲੇਖ ਰਾਜ ਡਾ ਸੀਤਾ ਰਾਮ ਡਾ ਗੁਰਮੇਲ ਸਿੰਘ ਡਾ ਅਨੁਪਿਦਰ ਸਿੰਘ ਡਾ ਚਰਨਜੀਤ ਸਿੰਘ ਡਾ ਧਰਮ ਪਾਲ ਬੱਗਾ ਡਾ ਕੁਲਵਿੰਦਰ ਸਿੰਘ ਡਾ ਸੁਧੀਰ ਡਾ ਸਿੰਦਰ ਪਾਲ ਹੀਰਾ ਡਾ ਗੁਰਨਾਮ ਸਿੰਘ ਡਾ ਰਣਜੀਤ ਸਿੰਘ ਆਦਿ ਸਾਥੀ ਹਾਜਰ ਹੋਏ।
ਅੱਜ ਬੰਗਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮਨਾਇਆ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj