ਅੱਜ ਸਮਾਲਸਰ ਦੇ ਟੂਰਨਾਮੈਂਟ ਦੌਰਾਨ ਡਾ. ਰਾਜ ਦੁਲਾਰ  ਸੇਖਾ ਕਲਾਂ ਅਤੇ ਈਸ਼ ਪੁਰੀ ਦਾ ਹੋਵੇਗਾ ਵਿਸ਼ੇਸ਼ ਸਨਮਾਨ 

ਮੋਗਾ/ਭਲੂਰ  (ਬੇਅੰਤ ਗਿੱਲ ਭਲੂਰ) ਨੌਜਵਾਨ ਲੇਖਕ ਸਤਨਾਮ ਸ਼ਦੀਦ ਸਮਾਲਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 10 ਮਾਰਚ ਦਿਨ ਐਤਵਾਰ ਨੂੰ ਦੋ ਸਮਾਜ ਸੇਵੀ ਸ਼ਖ਼ਸੀਅਤਾਂ ਡਾ. ਰਾਜ ਦੁਲਾਰ ਸੇਖਾ ਕਲਾਂ ਅਤੇ ਸ੍ਰੀ ਈਸ਼ ਪੁਰੀ ਵਣ ਗਾਰਡ ਸਮਾਲਸਰ ਨੂੰ ਕ੍ਰਿਕਟ ਟੂਰਨਾਮੈਂਟ ਕਮੇਟੀ ਸਮਾਲਸਰ ਅਤੇ ਸਮਾਲਸਰ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾ ਰਿਹਾ ਹੈ। ਲੇਖਕ ਸਤਨਾਮ ਸ਼ਦੀਦ ਸਮਾਲਸਰ ਨੇ ਕਿਹਾ ਕਿ ਡਾ.ਰਾਜ ਦੁਲਾਰ ਸਮਾਲਸਰ ਇਲਾਕੇ ਦੀ ਉਹ ਮਾਣਮੱਤੀ ਸ਼ਖ਼ਸੀਅਤ ਹਨ, ਜਿੰਨ੍ਹਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬਾਕਮਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਦੇ ਵਿਲੱਖਣ ਕਾਰਜਾਂ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦਾ ਸਮਾਜਿਕ ਖੇਤਰ ਵਿਚ ਕੀਤਾ ਕਾਰਜ ਸਮਾਜ ਨੂੰ ਖੂਬਸੂਰਤ ਅਤੇ ਬਿਹਤਰੀਨ ਬਣਾਉਂਦਾ ਹੈ। ਇਸੇ ਤਰ੍ਹਾਂ ਨੌਜਵਾਨ ਈਸ਼ ਪੁਰੀ ਹੋਰਾਂ ਦੀਆਂ ਸੇਵਾਵਾਂ ਸਮਾਲਸਰ ਵਾਸੀਆਂ ਦੇ ਸਿਰ ਚੜ੍ਹ ਬੋਲਦੀਆਂ ਹਨ, ਉਨ੍ਹਾਂ ਦੇ ਵਾਤਾਵਰਣ ਵਿਚ ਕੀਤੇ ਕੰਮਾਂ ਦੀ ਬਦੌਲਤ ਸਮਾਲਸਰ ਦੇ ਲੋਕਾਂ ਨੂੰ ਰੁੱਖ-ਬੂਟਿਆਂ ਨਾਲ ਵਧੇਰੇ ਲਗਾਅ ਹੋਇਆ ਹੈ। ਲੇਖਕ ਸਤਨਾਮ ਸ਼ਦੀਦ ਸਮਾਲਸਰ ਨੇ ਆਖਿਆ ਕਿ ਅੱਜ ਲੋਕਾਂ ਨੂੰ ਇਹੋ ਜਾਗ ਲਾਉਣ ਦੀ ਵੱਡੀ ਲੋੜ ਹੈ। ਉਕਤ ਦੋਵੇਂ ਸਖਸ਼ੀਅਤਾਂ ਨੇ ਬੂਟੇ ਲਗਾਉਣ ਤੇ ਸੰਭਾਲਣ ਵਿਚ ਬਹੁਤ ਹੀ ਸ਼ਲਾਘਾਯੋਗ ਰੋਲ ਅਦਾ ਕੀਤਾ ਹੈ ‌ ਜ਼ਿਕਰਯੋਗ ਹੈ ਕਿ ਕਮੇਟੀ ਸਮਾਲਸਰ ਦੇ ਨੁਮਾਇੰਦੇ ਸਿਕੰਦਰ ਸਿੰਘ ਗਿੱਲ ਅਤੇ ਸਮੂਹ ਕਮੇਟੀ ਵੱਲੋਂ ਉਕਤ ਦੋਵੇਂ ਸਖਸ਼ੀਅਤਾਂ ਨੂੰ ਵਿਸ਼ੇਸ ਸਨਮਾਨ ਨਾਲ ਨਿਵਾਜਣ ਦੇ ਖੂਬਸੂਰਤ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article*ਅੰਗਰੇਜ਼ੀ ਇੰਨ ਪੰਜਾਬੀ (ਭਾਗ: ਨੌਵਾਂ)*
Next article11ਮਾਰਚ ਨੂੰ ਕਵਿੱਤਰੀ ਅਨੰਤ ਗਿੱਲ ਭਲੂਰ ਪੜ੍ਹੇਗੀ  ‘ਆਲ ਇੰਡੀਆ ਰੇਡੀਓ ਬਠਿੰਡਾ’ ਤੋਂ ਆਪਣੀ ਕਵਿਤਾ