HOME ਪਿੰਡ ਹੀਉਂ ਦੇ ਖਿਡਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕ ਕੀਤਾ...

ਪਿੰਡ ਹੀਉਂ ਦੇ ਖਿਡਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕ ਕੀਤਾ –ਤਰਸੇਮ ਝੱਲੀ

4

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਪਿੰਡ ਹੀਉਂ ‘ਚ ਬੈਡਮਿੰਟਨ ਦੇ ਖਿਡਾਰੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਸਾਬਕਾ ਸਰਪੰਚ ਤਰਸੇਮ ਸਿੰਘ ਝੱਲੀ ਵਲੋਂ ਖਿਡਾਰੀਆਂ ਨੂੰ ਬੈਡਮਿੰਟਨ ਦਾ ਲੋੜੀਂਦਾ ਸਮਾਨ ਤਕਸੀਮ ਕੀਤਾ ਗਿਆ। ਇਸ ਮੌਕੇ ਸ. ਝੱਲੀ ਨੇ ਕਿਹਾ ਕਿ ਸਰਕਾਰ ਵਲੌ ” ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸਮਰਪਿਤ ਅਸੀਂ ਆਪਣੇ ਪਿੰਡ ਦੇ ਨੌਜਵਾਨਾ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦੇ ਆ ਰਹੇ ਤਾਂ ਕਿ ਨੌਜਵਾਨ ਪੀੜੀ ਨਸ਼ਿਆ ਦੀ ਦਲ -ਦਲ ਵਿਚ ਨਾ ਫਸ ਜਾਵੇ। ਉਨਾ ਕਿਹਾ ਕਿ ਪਿੰਡ ਦੀ ਗਰਾਉਂਡ ਵਿੱਚ ਐਨ.ਆਰ.ਆਈਜ ਦੀ ਮੱਦਦ ਨਾਲ ਜਿੰਮ ਖੋਲਿਆ ਹੋਇਆ ਹੈ। ਜਿੱਥੇ ਨੌਜਵਾਨ ਸਵੇਰੇ – ਸ਼ਾਮ ਜਾ ਕੇ ਆਪਣੀ ਜੋਰ ਅਜਮਾਈ ਕਰਦੇ ਹਨ। ਇਸ ਮੌਕੇ ਕਿਰਪਾਲ ਸਿੰਘ ਝੱਲੀ ਵਲੋਂ ਕਿਹਾ ਕਿ ਨੌਜਵਾਨਾ ਨੂੰ ਫੁੱਟਬਾਲ ਖੇਡਣ ਲਈ ਲੋੜੀਦਾ ਸਮਾਨ ਛੋਤੀ ਹੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਨੌਜਵਾਨ ਖੇਡਣ , ਸਿਹਤਮੰਦ ਰਹਿਣ , ਨਸ਼ਿਆਂ ਤੋਂ ਬਚੇ ਰਹਿਣ ਅਤੇ ਖੇਡਾਂ ਸਾਡੇ ਸਰੀਰ ਨੂੰ ਨਰੋਆ ਰੱਖਦੀਆਂ ਹਨ। ਇਸ ਮੌਕੇ ਪਰਵਿੰਦਰ ਸਿੰਘ ਮਾਨ ਅਮਰੀਕਾ ਨੰਬਰਦਾਰ, ਸੋਹਣ ਸਿੰਘ ਝੱਲੀ ਸੈਕਟਰੀ, ਨਰੇਸ਼ ਪਾਲ “ਪਾਲ ਮੈਡੀਕੋਜ ਹੀਉਂ” , ਹਰਨੇਕ ਸਿੰਘ ਨੇਕੀ ਪੰਚ ਅਤੇ ਰਣਜੀਤ ਸਿੰਘ ਬਾਲੀ ਪੰਚ ਵਲੌਂ ਨੌਜਵਾਨਾ ਦੇ ਖੇਡਣ ਦੇ ਉਪਰਾਲੇ ਲਈ ਆਪਣੀ ਨੇਕ ਕਮਾਈ ਚੋਂ ਸਾਂਝੇ ਤੌਰ ਤੇ ਮੌਕੇ ‘ਤੇ ਦਸ ਹਜਾਰ ਰੁ. ਰਾਸ਼ੀ ਦਿੱਤੀ ਗਈ। ਇਸ ਮੌਕੇ ਦਵਿੰਦਰ ਸਿੰਘ ਝੱਲੀ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ ਹੀਉੁਂ, ਮਨਜੀਤ ਸਿੰਘ ਮਹਿਮੀ, ਸੁਖਵਿੰਦਰ ਸਿੰਘ ਹੈਪੀ ਪੰਚ,ਦਿਲਪ੍ਰੀਤ ਸਿੰਘ ਮਹਿਮੀ ਕੈਨੇਡਾ,ਰਾਮ ਲੁਭਾਇਆ ਪੰਚ, ਬਲਵਿੰਦਰ ਪਾਲ ਸਾਬਕਾ ਪੰਚ,ਭੁਪਿੰਦਰ ਸਿੰਘ ਢੱਕ, ਦੀਪਾ ਹੀਉਂ ,ਸੁਖਮਨ ਸਿੰਘ ਢੱਕ, ਦਲਜੀਤ ਸਿੰਘ, ਬੈਡਮਿੰਟਨ ਖਿਡਾਰੀ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe New Normal or Modi Normal – Policy to Deal with Terrorism
Next articleਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦੇਹਾਂਤ, 81 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ