ਸਿਜ਼ਦਾ ਕਾਲਜ ਨੂੰ

(ਸਮਾਜ ਵੀਕਲੀ)

ਗੁਰੂ ਹਰਿਗੋਬਿੰਦ ਕਾਲਜ ਦਾ ਰੱਬ ਸਵੱਬ ਬਣਾਇਆ
ਤੱਕ ਕਾਲਜ ਰੂਹ ਖਿੜੀ ਮਨ ਅੰਦਰ ਚਾਓ ਆਇਆ

ਗੁਰੂਸਰ ਸਧਾਰ ਕਾਲਜ ਦੀਆਂ ਯਾਦਾਂ ਘੇਰਾ ਪਾਇਆ
ਗਿਆਨ ਦੇ ਮਹਾਂਕੁੰਭ ਵਿੱਚ ਇਸ਼ਨਾਨ ਕਰ ਆਇਆ

ਤਿੰਨ ਦਹਾਕੇ ਪਹਿਲਾ ਹਰ ਪਲ ਅੱਖਾਂ ਮੂਹਰੇ ਆਇਆ
ਯਾਰਾਂ ਦੋਸਤਾਂ ਦੀਆਂ ਯਾਦਾਂ ਨੇ ਮਨ ਮੇਰਾ ਰੁਸ਼ਨਾਇਆ

ਪ੍ਰੋ. ਬਲਵਿੰਦਰਪਾਲ ਸਿੰਘ ਜੀ ਦਿਲ ਵਿੱਚ ਵਸਾਇਆ
ਰੂਹਾਨੀ ਚਿਹਰੇ ਤੇ ਗਿਆਨ ਨੂੰ ਸਿਜ਼ਦਾ ਕਰ ਆਇਆ

ਪ੍ਰੋ. ਬਲਬੀਰ ਧਾਮੀ ਜੀ ਸਾਂਤ ਚਿਹਰਾ ਨਜ਼ਰੀ ਆਇਆ
ਅਥਾਹ ਗਿਆਨ ਨਿੱਘ ਮੋਹ ਅੱਗੇ ਸੀਸ ਝੁਕਾ ਆਇਆ

ਪ੍ਰੋ. ਗੁਪਤਾ ਜੀ ਦੇ ਮਿੱਠੇ ਬੋਲਾਂ ਦਿਲ ਨੂੰ ਝੂਮਣ ਲਾਇਆ
ਪਿਆਰ ਮਿਠਾਸ ਨੇ ਦਿਲ ਨੂੰ ਅਰਸ਼ਾਂ ‘ ਚ ਪਹੁੰਚਾਇਆ

ਰਿਣੀ ਰਹਾਂ ਗੁਰੂਆਂ ਦਾ ਜਿੰਨਾਂ ਲਿਖਣਯੋਗ ਬਣਾਇਆ
ਸਿਜ਼ਦਾ ਕਾਲਜ ਨੂੰ ਜਿੱਥੋਂ ਵਿੱਦਿਆਦਾਨ ਝੋਲੀ ਪਾਇਆ

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਤੇ ਕਿਵੇਂ
Next articleਕੌਤਕ