ਸ਼੍ਰੀ ਅਕਾਲ ਤਖ਼ਤ ਨਾਲ ਜਿਸ ਨੇ ਵੀ ਮੱਥਾ ਲਾਇਆ ਉਸਦਾ ਮਲੀਆ ਮੇਟ ਹੋਇਆ – ਜੱਥੇ: ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼੍ਰੀ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ । ਜਿਸ ਨੇ ਵੀ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ, ਗੁਰੂ ਮਹਾਰਾਜ ਉਸ ਨੂੰ ਆਪ ਹੀ ਓਹਦੇ ਬੁਨੇ ਹੋਏ ਜਾਲ ਫਸਾ ਦਿੱਤਾ ਸੀ। ਜਿਸ ਦਾ ਇਤਿਹਾਸ ਗਵਾਹ ਹੈ । 42 ਸਾਲ ਤੋਂ ਬਾਅਦ ਵੀ ਕੇਂਦਰ ਵਿੱਚ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਝੂਠਾ ਸਾਬਤ ਕਰਨ ਲਈ ਨਕਲੀ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਉਸ ਦਾ ਸੱਚ ਸਾਹਮਣੇ ਆ ਚੁੱਕਿਆ ਤੇ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗੁਰੂ ਸਾਹਿਬਾਨ ਦਾ ਦੋਖੀ ਅਤੇ ਖਾਲਸਾ ਪੰਥ ਦਾ ਵਿਰੋਧੀ ਐਲਾਨ ਕੀਤਾ ਗਿਆ । ਜਿਸ ਦੇ ਰੋਸ ਵਜੋਂ ਅੱਜ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਲੁਧਿਆਣਾ ਵਿਖੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਭਗਵੰਤ ਮਾਨ ਮੁੱਖ ਮੰਤਰੀ ਦਾ ਪੁਤਲਾ ਨਵੀਆਂ ਕਚਿਹਰੀਆਂ ਦੇ ਬਾਹਰ ਫੂਕਿਆ ਗਿਆ, ਅਤੇ ਮੰਗ ਕੀਤੀ ਗਈ ਕਿ ਭਗਵੰਤ ਮਾਨ ਅਸਤੀਫ਼ਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਮੁੱਚੇ ਸਿੱਖ ਪੰਥ ਤੋਂ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗੇ। ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਖਾਲਸਾ, ਜਥੇਦਾਰ ਪਰਮਜੀਤ ਸਿੰਘ ਨੱਤ, ਤਜਿੰਦਰਪਾਲ ਸਿੰਘ ਸ਼ੰਟੀ ਸਰਗੋਧਾ, ਰਾਣਾ ਸਿੰਘ ਦਾਦ, ਗੁਰਚਰਨ ਸਿੰਘ ਗਰੇਵਾਲ, ਰਾਜੂ ਲਲਤੋਂ, ਗੁਰਦੀਪ ਸਿੰਘ ਗਰੇਵਾਲ, ਜੁਝਾਰ ਸਿੰਘ, ਭੁਪਿੰਦਰ ਸਿੰਘ ਧਾਂਦਰਾ, ਇੰਦਰਬੀਰ ਸਿੰਘ, ਕੁਲਦੀਪ ਸਿੰਘ ਮਨਜੀਤ ਨਗਰ, ਕਰਨਜੀਤ ਸਿੰਘ ਲੁਹਾਰਾ, ਪ੍ਰਧਾਨ ਜਰਨੈਲ ਸਿੰਘ, ਰਜਿੰਦਰ ਸਿੰਘ ਨੂਰਵਾਲ, ਪ੍ਰਕਾਸ਼ ਸਿੰਘ, ਗੁਰਚਰਨ ਸਿੰਘ ਭੁੱਲਰ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਲਲਤੋਂ, ਨਰਿੰਦਰ ਸਿੰਘ ਗਰੇਵਾਲ ਦਾਦ, ਗੁਰਜੀਤ ਸਿੰਘ ਦਾਦ, ਜਸਜੋਤ ਸਿੰਘ, ਰਜਿੰਦਰ ਕੁਮਾਰ, ਸੰਜੀਵ ਕੁਮਾਰ ਹਾਜ਼ਰ ਸਨ ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





