ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪਿੰਡ ਦਿਹਾਣਾ ਵਿਧਾਨ ਸਭਾ ਹਲਕਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਸੰਕਲਪ ਲਿਆ ਗਿਆ ਅਤੇ ਬਸਪਾ ਵੱਲੋਂ ਚਲਾਈ ਜਾ ਰਹੀ ਪੰਜਾਬ ਸੰਭਾਲੋ ਮਹਿਮ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਵਿੱਚੋਂ ਡਰੱਗ ਮਾਫੀਏ ਦੇ ਖਾਤਮੇ ਲਈ,ਮਾਵਾਂ ਦੇ ਪੁੱਤ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣੇ ਲਈ, ਬੇਰੁਜ਼ਗਾਰੀ ਦੇ ਖਾਤਮੇ ਲਈ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਲਈ ਪੰਜਾਬ ਨੂੰ ਕਰਜੇ ਦੇ ਬੋਝ ਥੱਲਿਓਂ ਕੱਢਣੇ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਚ 100 ਫੀਸਦੀ ਅਧਿਆਪਕਾਂ ਦੀਆਂ ਪੋਸਟਾਂ ਭਰਨੇ ਲਈ ਅਤੇ ਮੁਫਤ ਤੇ ਲਾਜਮੀ ਸਿੱਖਿਆ ਦੇ ਕਾਨੂੰਨ ਨੂੰ ਲਾਗੂ ਕਰਨੇ ਲਈ ਸਿਹਤ ਸੇਵਾਵਾਂ ਸੁਧਾਰ ਲਈ ਇੱਕ ਨਵਾਂ ਸਿਹਤਮੰਦ ਪੰਜਾਬ ਬਣਾਉਣ ਲਈ ਸਮੂਹ ਕਿਰਤੀ ਕਾਮੇ ਕਿਸਾਨ ਵਪਾਰੀ ਦੁਕਾਨਦਾਰਾਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨ ਲਈ ਸੱਦਾ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਦਿੱਤਾ ਇਸ ਮੌਕੇ ਤੇ ਯੱਸ ਭੱਟੀ ਪ੍ਰਧਾਨ ਬਸਪਾ ਹਲਕਾ ਚੱਬੇਵਾਲ ਅਤੇ ਸਾਰੀ ਟੀਮ ਹਾਜ਼ਰ ਸਨ।
ਮਾਵਾਂ ਦੇ ਪੁੱਤ ਬਚਾਉਣ ਲਈ ਅਤੇ ਭੈਣਾਂ ਦੇ ਵੀਰੇ ਬਚਾਉਣ ਲਈ ਬਸਪਾ ਤੇ ਯਕੀਨ ਕਰੋ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



