HOME ਮਈ ਦਿਵਸ ਨੂੰ ਸਮਰਪਿਤ

ਮਈ ਦਿਵਸ ਨੂੰ ਸਮਰਪਿਤ

8
ਜਸਵੀਰ ਸਿੱਖ ਮੋਰੋਂ

ਮਈ ਦਿਵਸ ਨੂੰ ਸਮਰਪਿਤ
+++++++++++++
ਕੁੱਲ ਦੁਨੀਆਂ ਵਿੱਚ,ਅੱਜ ਦੇ ਦਿਨ ,
ਸਾਰੇ ਮਨਾਵਣ ,ਮਜ਼ਦੂਰ ਦਿਹਾੜਾ।

ਅੱਠ ਘੰਟੇ,ਫਿਰ ਹੋਈ ਦਿਹਾੜੀ,
ਖ਼ੂਨ ਡੋਲਿਆ ਸੀ ,ਜਦ ਗਾੜ੍ਹਾ।

ਲੁੱਟ ਕਿਰਤ ਦੀ,ਰੁਕੀ ਅਜੇ ਨਾ,
ਅਮੀਰ,ਗਰੀਬ,ਵਧਿਆ ਪਾੜਾ।

ਮਜ਼ਦੂਰਾਂ ਦੇ ਹੱਕ ਖੋਰਨ ਲੱਗੇ,
ਬੈਠ ਜਾਵੇ,ਜਿਹੜਾ ਨੀਤੀ ਘਾੜ੍ਹਾ

ਧਰਮ ਨੂੰ ਦਿੰਦੇ ਹਾਂ, ਚੁੱਪ ਕਰਕੇ,
ਮਜ਼ਦੂਰ ਦਾ ਚੁੱਭਦਾ,ਸਾਨੂੰ ਭਾੜਾ।

ਸਾਡੇ ਲਈ ਉਹ ਸੌਖ ਬਣਾਉਂਦੇ,
ਬਹੁ ਉਨ੍ਹਾਂ ਨਾਲ,ਵਰਤਦੇ ਮਾੜਾ।

ਤਰੱਕੀ ਨੂੰ ਜੋ ਵਿਆਹ ਲਿਆਉਂਦਾ,
ਅਸਲ ਹੁੰਦਾ,ਮਜ਼ਦੂਰ ਉਹ ਲਾੜਾ।

ਜਸਵੀਰ ਮੋਰੋਂ,ਕਿਰਤ ਦੀ ਖਾਤਰ ,
ਨਾ ਕੱਢਣਾ ਪਏ,ਮਜ਼ਦੂਰ ਨੂੰ ਹਾੜਾ।

ਜਸਵੀਰ ਸਿੱਖ ਮੋਰੋਂ

ਐਨ.ਆਰ. ਆਈ.ਕਲੋਨੀ, ਬੰਗਾ,  ਜਿਲਾ ਸ਼ਹੀਦ ਭਗਤ ਸਿੰਘ ਨਗਰ ,ਪੰਜਾਬ  

ਫੋਨ- 9417262838

Previous articleਮਾਵਾਂ ਦੇ ਪੁੱਤ ਬਚਾਉਣ ਲਈ ਅਤੇ ਭੈਣਾਂ ਦੇ ਵੀਰੇ ਬਚਾਉਣ ਲਈ ਬਸਪਾ ਤੇ ਯਕੀਨ ਕਰੋ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ