HOME ਬੇਸਹਾਰਾ ਪਸ਼ੂ ਨੂੰ ਬਚਾਉਣ ਲਈ ਆਪਸ ਵਿੱਚ ਟਕਰਾਈਆਂ ਤਿੰਨ ਕਾਰਾਂ ਬੁਰੀ ਤਰ੍ਹਾਂ...

ਬੇਸਹਾਰਾ ਪਸ਼ੂ ਨੂੰ ਬਚਾਉਣ ਲਈ ਆਪਸ ਵਿੱਚ ਟਕਰਾਈਆਂ ਤਿੰਨ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ

ਕੈਪਸ਼ਨ-ਹਾਦਸੇ ਵਿੱਚ ਨੁਕਸਾਨੀਆਂ ਕਾਰਾਂ ਦੀ ਤਸਵੀਰ।
ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ – ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਅੱਡਾ ਟੌਂਸਾ ਕੋਲ ਮਾਰਗ ‘ਤੇ ਆਏ ਇੱਕ ਬੇਸਹਾਰਾ ਪਸ਼ੂ ਨੂੰ ਬਚਾਉਣ ਬਚਾਉਣ ਦੀ ਕੋਸ਼ਿਸ਼ ਵਿੱਚ ਤਿੰਨ ਕਾਰਾਂ ਦੇ ਆਪਸ ਵਿਚ ਟਕਰਾਉਣ ਦਾ ਸਮਾਚਾਰ ਪ੍ਰਾਪਤ  ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏਐਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਉਹਨਾਂ ਨੇ ਆਪਣੀ ਟੀਮ ਸਮੇਤ  ਤਰੁੰਤ ਜਾ ਕੇ ਵੇਖਿਆ ਕਿ ਇਕ ਡਸਟਰ ਕਾਰ ਜਿਸ ਦਾ ਨੰਬਰ ਪੀ ਬੀ 07 ਏ ਐਲ 7888 ਹੈ ਇਸ ਦੇ ਪਿੱਛੇ ਜਿਨ ਕਾਰ  ਨੰਬਰ ਪੀਬੀ 31 ਐਲ 6800  ਅਤੇ ਇਸ ਦੇ ਮਗਰ ਕਰੇਟਾ ਕਾਰ  ਨੰਬਰ ਪੀ ਬੀ 08ਈ ਐਸ 9996 ਜੋ ਕਿ ਤਿੰਨੇ ਕਾਰਾਂ ਬਲਾਚੌਰ  ਤੋਂ ਰੋਪੜ ਸਾਈਡ ਜਾ ਰਹੀਆਂ ਸਨ ਜਦੋਂ ਇਹ ਤਿੰਨੇ ਕਾਰਾਂ ਉਪਰੋਕਤ ਸਥਾਨ ‘ਤੇ ਪਹੁੰਚੀਆਂ ਤਾਂ ਡਸਟਰ ਕਾਰ ਦੇ ਅੱਗੇ ਅਚਾਨਕ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਡਸਟਰ ਕਾਰ ਦੇ ਡਰਾਇਵਰ ਨੇ ਅਚਾਨਕ ਬ੍ਰੇਕ ਮਾਰੀਂ ਤਾਂ ਇਹ ਤਿੰਨੇ ਕਾਰਾਂ ਆਪਸ ਵਿਚ ਟਕਰਾ ਗਈਆਂ ਜਿਸ ਨਾਲ ਕਾਰਾਂ ਬੁਰੀ ਤਰ੍ਹਾਂ  ਨੁਕਸਾਨੀਆਂ ਗਈਆਂ ਲੇਕਿਨ ਜਾਨੀ ਨੁਕਸਾਨ  ਤੋਂ ਬਚਾਅ ਹੋ ਗਿਆ । ਐਸ ਐਸ ਐਫ ਟੀਮ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਮੰਗਵਾ ਕੇ ਕਾਰਾਂ ਨੂੰ ਸਾਇਡ ‘ਤੇ ਕਰਵਾ ਕੇ ਟ੍ਰੈਫਿਕ ਸਚਾਰੂ  ਕਰਵਾਇਆ ਅਤੇ ਰਿਕਵਰੀ ਵੈਨ ਦੀ ਮਦਦ ਨਾਲ ਗੱਡੀਆਂ ਨੂੰ ਚੌਂਕੀ ਆਸਰੋਂ ਪਹੁੰਚਾਇਆ। ਹਾਦਸੇ ਦੀ ਖਬਰ ਮਿਲਦੇ ਹੀ ਥਾਣਾ ਕਾਠਗੜ੍ਹ ਤੋਂ ਅਤੇ ਆਸਰੋਂ ਚੌਂਕੀ ਇੰਚਾਰਜ ਸਿਕੰਦਰਪਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਅਤੇ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਯਾਦਗਾਰੀ ਹੋ ਨਿੱਬੜਿਆ ਪੰਜਾਬੀ ਨਾਟਕ “ਦੋ ਰੋਟੀਆਂ”*
Next articleਪੋਤੀ ਦੀ ਪਹਿਲੀ ਲੋਹੜੀ ਮੌਕੇ ਚਾਰ ਕਵੀਆਂ ਦਾ ਸਨਮਾਨ ਕੀਤਾ