HOME ਪੋਤੀ ਦੀ ਪਹਿਲੀ ਲੋਹੜੀ ਮੌਕੇ ਚਾਰ ਕਵੀਆਂ ਦਾ ਸਨਮਾਨ ਕੀਤਾ

ਪੋਤੀ ਦੀ ਪਹਿਲੀ ਲੋਹੜੀ ਮੌਕੇ ਚਾਰ ਕਵੀਆਂ ਦਾ ਸਨਮਾਨ ਕੀਤਾ

4
ਬਰਨਾਲਾ  (ਸਮਾਜ ਵੀਕਲੀ)  ਗੁਰਭਿੰਦਰ ਗੁਰੀ :- ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਆਪਣੀ ਦੂਜੀ ਪੋਤੀ ਅਨਹਦ ਕੌਰ ਚੌਹਾਨ ਦੀ ਦੂਜੀ ਲੋਹੜੀ ਦੇ ਮੌਕੇ ਬਰਨਾਲਾ ਦੇ ਚਾਰ ਕਵੀਆਂ ਰਾਮ ਸਰੂਪ ਸ਼ਰਮਾ, ਅੰਜਨਾ ਕੁਮਾਰੀ ਮੈਨਿਨ, ਰਘਬੀਰ ਸਿੰਘ ਗਿੱਲ ਕੱਟੂ ਅਤੇ ਰਾਜਿੰਦਰ ਸਿੰਘ ਸ਼ੌਂਕੀ ਨੂੰ ਸਨਮਾਨਿਤ ਕੀਤਾ। ਇਹ ਰਸਮ ਹਰਿੰਦਰ ਸਿੰਘ ਲੁਧਿਆਣਾ, ਡਾ ਭੁਪਿੰਦਰ ਸਿੰਘ ਬੇਦੀ , ਆਕਾਸ਼ਪਾਲ ਸਿੰਘ ਚੌਹਾਨ ਅਤੇ ਕਿਰਨਦੀਪ ਕੌਰ ਚੌਹਾਨ ਨੇ ਅਦਾ ਕੀਤੀ। ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਆਪਣੀ ਵੱਡੀ ਪੋਤੀ ਅਰਪਿਤ ਕੌਰ ਚੌਹਾਨ ਦੀਆਂ ਚਾਰ ਲੋਹੜੀਆਂ ਦੇ ਮੌਕੇ ਚਾਰ ਉਨ੍ਹਾਂ ਯੋਗ ਪੁੱਤਰਾਂ ਨੂੰ ‘ਪਿਤਾ ਦੇ ਵਾਰਿਸ’ ਐਵਾਰਡ ਦੇ ਚੁੱਕੇ ਹਨ , ਜਿਨ੍ਹਾਂ ਨੇ ਆਪਣੇ ਪਿਤਾ ਦੀ ਸਾਹਿਤਕ ਵਿਰਾਸਤ ਸਾਂਭੀ ਸੀ, ਇਨ੍ਹਾਂ ਵਿਚ ਰਾਮ ਸਰੂਪ ਅਣਖੀ ਦੇ ਪੁੱਤਰ ਡਾ ਕਰਾਂਤੀ ਪਾਲ, ਪ੍ਰੀਤਮ ਸਿੰਘ ਰਾਹੀ ਦੇ ਪੁੱਤਰ ਰਾਹੁਲਇੰਦਰ ਸਿੰਘ ਰੁਪਾਲ, ਭੂਰਾ ਸਿੰਘ ਕਲੇਰ ਦੀ ਪੁੱਤਰੀ ਅਮ੍ਰਿਤਪਾਲ ਕਲੇਰ ਅਤੇ ਪੰਜਾਬੀ ਕਵੀ ਦਿਓਲ ਦੇ ਪੁੱਤਰ ਮਨਧੀਰ ਸਿੰਘ ਦਿਉਲ ਨੂੰ ਉਨ੍ਹਾਂ ਦੇ ਘਰੀਂ ਜਾ ਕੇ ਨਕਦ ਰਾਸ਼ੀ ਭੇਟ ਖਰਕੇ ਸਨਮਾਨ ਕਰ ਚੁੱਕੇ ਹਨ। ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਧੀਆਂ ਦੇ ਜਨਮ ਨੂੰ ਸਤਿਕਾਰਤ ਬਣਾਉਣ ਲਈ ਇਹ ਪਿਰਤ ਬੜੀ ਵਧੀਆ ਹੈ। ਹੋਰਾਂ ਧੀਆਂ ਦੇ ਮਾਪਿਆਂ ਨੂੰ ਵੀ ਇਸ ਪਿਰਤ ਨੂੰ ਅੱਗੇ ਤੋਰਨਾ ਚਾਹੁੰਦਾ ਹੈ। ਕਿਰਨਦੀਪ ਕੌਰ ਚੌਹਾਨ ਨੇ ਕਿਹਾ ਕਿ ਇਹ ਸਨਮਾਨ ਹਰ ਲੋਹੜੀ  ਦੇ ਮੌਕੇ ‘ਤੇ ਕੀਤਾ ਜਾਵੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਸਹਾਰਾ ਪਸ਼ੂ ਨੂੰ ਬਚਾਉਣ ਲਈ ਆਪਸ ਵਿੱਚ ਟਕਰਾਈਆਂ ਤਿੰਨ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ
Next articleਕਿਉਂ ਨਾ ਮਨੁੱਖੀ ਜਾਨਾਂ ਦੀਆਂ ਡੋਰਾਂ ਕੱਟਣ ਵਾਲੀ ਪਤੰਗ ਦੀ ਹੀ ਡੋਰ ਕੱਟ ਦਿੱਤੀ ਜਾਵੇ, ਹਰਲਾਜ ਸਿੰਘ ਬਹਾਦਰਪੁਰ।