*ਪ੍ਰਮੁੱਖ ਸ਼ਖ਼ਸੀਅਤਾਂ ਨੇ ਨਾਟਕ ਦੇ ਨਿਰਦੇਸ਼ਕ ਡਾ: ਸੁਰਿੰਦਰ ਸ਼ਰਮਾ ‘ਤੇ ਸਮੂਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਦੇ ਨੌਜਵਾਨਾਂ ਅੰਦਰ ਵੱਧ ਰਹੇ ਨਸ਼ਿਆਂ ਦੇ ਰੁਝਾਨ, ਹੱਥੀ ਕਿਰਤ ਕਰਨ ਦੇ ਸਿਧਾਂਤ ਨਾਲ ਜੁੜਨ ਦੀ ਬਜਾਏ ਵਿਦੇਸ਼ਾਂ ਵਿੱਚ ਜਾਣ ਦੀ ਵੱਧ ਰਹੀ ਲਾਲਸਾ ਅਤੇ ਵਿਦੇਸ਼ਾਂ ਵਿੱਚ ਰੁੱਲਣ ਦੀਆਂ ਵੱਧ ਰਹੀਆਂ ਘਟਨਾਵਾਂ ਸਮੁੱਚੇ ਪੰਜਾਬੀਆਂ ਲਈ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ । ਜਿਸ ਦਾ ਟਾਕਰਾ ਕਰਨ ਲਈ ਸਮੂਹ ਪੰਜਾਬੀਆਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਮੇਂ ਸਿਰ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਾਂਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਵਿਰਸਾ ਸੰਭਾਲ ਸੰਸਥਾ ਦੇ ਪ੍ਰਮੁੱਖ ਸ੍ਰ: ਪ੍ਰੀਤਮ ਸਿੰਘ, ਸ੍ਰ: ਹਰਦਿਆਲ ਸਿੰਘ ਤੇ ਯੂਨਾਈਟਿਡ ਸਿੱਖਸ ਦੇ ਭੁਪਿੰਦਰ ਸਿੰਘ ਮੱਕੜ ਨੇ ਸਾਂਝੇ ਰੂਪ ਵਿੱਚ ਲੋਕ ਕਲਾ ਮੰਚ (ਰਜਿ:) ਮੁੱਲਾਂਪੁਰ ਵੱਲੋਂ ਬਾਬਾ ਗੁਰਬਚਨ ਸਿੰਘ ਜੀ ਯਾਦਗਾਰੀ ਪਾਰਕ ਪਿੰਡ ਸਹੌਲੀ ਵਿਖੇ ਪੇਸ਼ ਕੀਤੇ ਗਏ ਪੰਜਾਬੀ ਨਾਟਕ “ਦੋ ਰੋਟੀਆਂ ” ਦੀ ਪੇਸ਼ਕਾਰੀ ਨੂੰ ਦੇਖਣ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਕੀਤਾ । ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉੱਘੇ ਨਾਟਕਕਾਰ ਤੇ ਨਿਰਦੇਸ਼ਕ ਡਾ: ਸੁਰਿੰਦਰ ਸ਼ਰਮਾ ਦੀ ਯੋਗ ਅਗਵਾਈ ਹੇਠ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ ਪੰਜਾਬੀ ਨਾਟਕ “ਦੋ ਰੋਟੀਆਂ” ਕੇਵਲ ਇੱਕ ਨਾਟਕ ਨਹੀਂ ਬਲਕਿ ਪੰਜਾਬ ਦੀ ਮੌਜੂਦਾ ਤਰਾਸਦੀ ਦੀ ਤਸਵੀਰ ਨੂੰ ਬਿਆਨ ਕਰਨ ਵਾਲੀ ਸੱਚੀ ਕਹਾਣੀ ਦੇ ਪ੍ਰਤੀਕ ਹੈ । ਜੋ ਬੌਧਿਕ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਪ੍ਰਤੀ ਸੁਚੇਤ ਹੋਣ ਤੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੁਲਣ ਦੀ ਬਜਾਏ ਆਪਣੇ ਸੂਬੇ
ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਸਾਰਥਿਕ ਸੁਨੇਹਾ ਦੇਂਦੀ ਹੈ । ਉਨ੍ਹਾਂ ਨੇ ਕਿਹਾ ਲੋਕ ਕਲਾ ਮੰਚ ਮੁੱਲਾਂਪੁਰ ਦੀ ਨਾਟਕ ਟੀਮ ਦੇ ਸਮੂਹ ਮੈਂਬਰਾਂ ਵੱਲੋਂ ਨਿਰਦੇਸ਼ਕ ਡਾ: ਸੁਰਿੰਦਰ ਸ਼ਰਮਾ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ ਪੇਸ਼ ਕੀਤਾ ਗਿਆ ਨਾਟਕ “ਦੋ ਰੋਟੀਆਂ” ਸੁਹਿਰਦ ਅਦਾਕਾਰੀ ਤੇ ਗਾਇਕੀ ਦਾ ਬੇਜੋੜ ਮੁਜੱਸਮਾ ਹੈ । ਜਿਸਦੀ ਪੇਸ਼ਕਾਰੀ ਕਰਕੇ ਨਾਟਕ ਦੇ ਸਾਰੇ ਪਾਤਰਾਂ ਨੇ ਬੜੀ ਬਾਖੂਬੀ ਨਾਲ ਆਪਣੀ ਕਲਾਨਾਤਮਕ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਭਾਵ ਵਿਭੋਰ ਕਰ ਦਿੱਤਾ । ਜਿਸ ਦੇ ਲਈ ਅਸੀਂ ਸਮੂਹ ਕਲਾਕਾਰਾਂ ਤੇ ਡਾ: ਸੁਰਿੰਦਰ ਸ਼ਰਮਾ ਨੂੰ ਦਿਲੀ ਮੁਬਾਰਕਬਾਦ ਦੇਂਦੇ ਹਾਂ । ਇਸ ਦੌਰਾਨ ਪੰਜਾਬੀ ਵਿਰਸਾ ਸੰਭਾਲ ਸੰਸਥਾ ਦੇ ਪ੍ਰਮੁੱਖ ਸ੍ਰ: ਪ੍ਰੀਤਮ ਸਿੰਘ ਤੇ ਸ੍ਰ: ਹਰਦਿਆਲ ਸਿੰਘ, ਯੂਨਾਈਟਿਡ ਸਿੱਖਸ ਦੇ ਭੁਪਿੰਦਰ ਸਿੰਘ ਮੱਕੜ, ਡਾ: ਪੁਸ਼ਪਿੰਦਰ ਸਿੰਘ, ਡਾ: ਬਲਵਿੰਦਰ ਸਿੰਘ ਔਲਖ, ਡਾ: ਰਘਬੀਰ ਸਿੰਘ ਚਾਹਲ ਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਾਂਝੇ ਰੂਪ ਵਿੱਚ ਨਾਟਕ ਦੇ ਨਿਰਦੇਸ਼ਕ ਡਾ: ਸੁਰਿੰਦਰ ਸ਼ਰਮਾ ਅਤੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਨਾਟਕ ਟੀਮ ਦੇ ਸਮੂਹ ਮੈਂਬਰਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸਮੂਹ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ । ਜ਼ਿਕਰਯੋਗ ਹੈ ਕਿ ਨਿਰਦੇਸ਼ਕ ਡਾ: ਸੁਰਿੰਦਰ ਸ਼ਰਮਾ ਦੀ ਯੋਗ ਅਗਵਾਈ ਹੇਠ ਖੇਡਿਆ ਗਿਆ ਪੰਜਾਬੀ ਨਾਟਕ “ਦੋ ਰੋਟੀਆਂ” ਸਮੂਹ ਦਰਸ਼ਕਾਂ ਤੇ ਮਹਿਮਾਨ ਸ਼ਖ਼ਸੀਅਤਾਂ ਦੇ ਮਨਾਂ ਅੰਦਰ ਆਪਣੀ ਵਿਲੱਖਣ ਪਹਿਚਾਣ ਕਾਇਮ ਕਰਕੇ ਇੱਕ ਯਾਦਗਾਰੀ ਨਾਟਕ ਹੋ ਨਿੱਬੜਿਆ ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



