HOME ਮਜੀਠਾ ਰੈਲੀ ‘ਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਆਪ ਵਰਕਰਾਂ ਦਾ ਜਥਾ...

ਮਜੀਠਾ ਰੈਲੀ ‘ਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਆਪ ਵਰਕਰਾਂ ਦਾ ਜਥਾ ਜਾਵੇਗਾ ਪੰਜਾਬ

2
ਕੈਪਸਨ:- ਤਲਬੀਰ ਸਿੰਘ ਗਿੱਲ, ਬਲਜਿੰਦਰਜੀਤ ਸਿੰਘ ਢੱਡੇ. ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਸਮਾਜ ਵੀਕਲੀ ਯੂ ਕੇ

ਮਜੀਠਾ ਰੈਲੀ ‘ਚ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ਿਰਕਤ

ਲੈਸਟਰ, ਇੰਗਲੈਂਡ (ਸੁਖਜਿੰਦਰ ਸਿੰਘ ਢੱਡੇ)- 18 ਜਨਵਰੀ ਨੂੰ ਮਜੀਠਾ ਵਿਖੇ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ‘ਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਮਜੀਠਾ ਹਲਕੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇੱਕ ਪੰਜ ਮੈਂਬਰੀ ਜਥਾ ਵੀ ਪੰਜਾਬ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਦੇ ਸਰਗਰਮ ਆਗੂ ਬਲਜਿੰਦਰਜੀਤ ਸਿੰਘ ਢੱਡੇ ਕਰਨਗੇ।ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਆਪਣੇ ਕਵੀਸ਼ਰੀ ਜਥੇ ਸਮੇਤ ਇੰਗਲੈਂਡ ਫੇਰੀ ਤੇ ਆਏ ਬਲਜਿੰਦਰਜੀਤ ਸਿੰਘ ਢੱਡੇ ਵੱਲੋਂ ਜਿਥੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਉਥੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਰਹਿ ਰਹੇ ਮਜੀਠਾ ਹਲਕੇ ਨਾਲ਼ ਸੰਬੰਧਿਤ ਆਮ ਆਦਮੀ ਪਾਰਟੀ ਪਾਰਟੀ ਦੇ ਵਰਕਰਾਂ ਨਾਲ਼ ਮੁਲਾਕਾਤ ਕਰਕੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ ਕੀਤੇ ਜਾ ਰਹੇ ਯਤਨਾਂ ਤੋਂ ਵੀ ਜਾਣੂ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰਜੀਤ ਸਿੰਘ ਢੱਡੇ ਨੇ ਦੱਸਿਆ ਕਿ ਇਹ ਜਥਾ ਨਿਰਧਾਰਿਤ ਤਾਰੀਖ ਤੋਂ ਪਹਿਲਾਂ ਮਜੀਠਾ ਪਹੁੰਚ ਕੇ ਰੈਲੀ ‘ਚ ਹਾਜ਼ਰੀ ਭਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇੰਗਲੈਂਡ ‘ਚ ਰਹਿੰਦੇ ਵਰਕਰਾਂ ਵੱਲੋਂ ਰੈਲੀ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਜੀਠਾ ਰੈਲੀ ‘ਚ ਸ਼ਿਰਕਤ ਨਾਲ ਪਾਰਟੀ ਵਰਕਰਾਂ ਅਤੇ ਸਮਰਥਕਾਂ ‘ਚ ਖਾਸ ਉਤਸ਼ਾਹ ਹੈ। ਰੈਲੀ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ, ਵਿਕਾਸ ਕਾਰਜਾਂ ਅਤੇ ਹਲਕੇ ਨਾਲ ਸੰਬੰਧਿਤ ਮੁੱਦਿਆਂ ਬਾਰੇ ਵੀ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਹੈ। ਬਲਜਿੰਦਰਜੀਤ ਸਿੰਘ ਢੱਡੇ ਨੇ ਦੱਸਿਆ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਪੰਜਾਬ ‘ਚ ਆ ਰਹੇ ਬਦਲਾਅ ਨਾਲ ਜੁੜੇ ਰਹਿਣਾ ਚਾਹੁੰਦੇ ਹਨ,ਅਤੇ ਇਸੇ ਭਾਵਨਾ ਤਹਿਤ ਇੰਗਲੈਂਡ ਤੋਂ ਮਜੀਠਾ ਹਲਕੇ ਨਾਲ ਸੰਬੰਧਿਤ ਵਰਕਰ ਰੈਲੀ ‘ਚ ਹਾਜ਼ਰੀ ਭਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਮਜੀਠਾ ਹਲਕੇ ‘ਚ ਆਮ ਆਦਮੀ ਪਾਰਟੀ ਦੀ ਪਕੜ ਲਗਾਤਾਰ ਮਜ਼ਬੂਤ ਹੋ ਰਹੀ ਹੈ।ਪਾਰਟੀ ਆਗੂਆਂ ਅਨੁਸਾਰ ਇਹ ਰੈਲੀ ਮਜੀਠਾ ਹਲਕੇ ਲਈ ਰਾਜਨੀਤਿਕ ਤੌਰ ‘ਤੇ ਅਹਿਮ ਮੰਨੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਦੀ ਮੌਜੂਦਗੀ ਨਾਲ ਰੈਲੀ ਨੂੰ ਹੋਰ ਵੀ ਵੱਡਾ ਰੂਪ ਮਿਲੇਗਾ। ਇਸ ਮੌਕੇ ਤੇ ਬਲਜਿੰਦਰਜੀਤ ਸਿੰਘ ਢੱਡੇ ਦੇ ਨਾਲ ਜਤਿੰਦਰਜੀਤ ਸਿੰਘ ਪੰਛੀ ਢੱਡੇ, ਰਣਜੀਤ ਸਿੰਘ ਰਾਣੂ, ਪਲਵਿੰਦਰ ਸਿੰਘ,ਜੱਸ ਸਿੰਘ,ਸਮੇਤ ਹੋਰ ਕਈ ਮਜੀਠਾ ਹਲਕੇ ਨਾਲ਼ ਸੰਬੰਧਿਤ ਇੰਗਲੈਂਡ ਚ ਰਹਿ ਰਹੇ ਆਮ ਆਦਮੀ ਪਾਰਟੀ ਦੇ ਸਮਰਥਕ ਮੌਜੂਦ ਸਨ।

Previous article38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 13-14-15 ਫ਼ਰਵਰੀ ਨੂੰ
Next article“ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੜਾਅ ਦੂਜਾ ” ਮਿਸ਼ਨ ‘ਸੰਪਰਕ’ ਤਹਿਤ ਮਾਲੇਰਕੋਟਲਾ ‘ਚ ਪੁਲਿਸ ਮੀਟਿੰਗ ਦਾ ਆਯੋਜਨ