ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਹਰ ਰੋਜ਼ ਲੱਖਾਂ ਲੋਕ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ । ਅਸਥੀਆਂ ਦੇ ਰੂਪ ਵਿੱਚ ਹਜ਼ਾਰਾਂ ਟਨ ਰਾਖ (ਸੁਆਹ) ਨਹਿਰਾਂ, ਝਰਨਿਆਂ ਵਿੱਚ ਰੋੜ੍ਹ ਕੇ ਪਾਣੀ ਨੂੰ ਗੰਧਲਾ ਕਰ ਦਿੱਤਾ ਜਾਂਦਾ ਹੈ । ਅਸੀਂ ਆਪਣੇ ਪਿੰਡ ਵਿੱਚ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਸਾਡੇ ਪਿਤਾ ਜੀ ਦੀਆਂ ਅਸਥੀਆਂ ਸਾਡੇ ਘਰ ਦੇ ਪਿੱਛੇ ਡੂੰਘਾ ਟੋਆ ਪੁੱਟ ਕੇ ਉਸ ਵਿੱਚ ਦਬਾਈਆਂ ਗਈਆਂ ਅਤੇ ਉਸ ਉੱਪਰ ਪਿੱਪਲ ਦਾ ਰੁੱਖ ਲਗਾਇਆ ਗਿਆ ਜਿਸ ਨਾਲ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਨਾਲ ਨਾਲ ਹਵਾ ਨੂੰ ਸ਼ੁੱਧ ਰੱਖਣ ਵਿੱਚ ਮਦਦ ਮਿਲੇਗੀ । ਇਸ ਦੇ ਨਾਲ ਨਾਲ ਮੇਰੇ ਪਿੰਡ ਵਿੱਚ ਪਹਿਲੀ ਵਾਰ ਸਾਡੇ ਘਰ ਵਿੱਚ “ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ” ਦੇ ਪਾਠ ਦਾ ਭੋਗ ਪਾਇਆ ਗਿਆ । ਜਿੰਨੇ ਵੀ ਸਾਥੀ ਮੇਰੇ ਪਿਤਾ ਜੀ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਉਹਨਾਂ ਦਾ ਮੇਰੇ ਸਾਰੇ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹ ਸ਼ਬਦ ਰਾਜਵੀਰ ਗੰਗੜ ਜੀ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰਾਂ ਸਮੇਂ ਕਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj