ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਹੈੱਡ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਐਮ ਜੀ ਐਫ ਅਕੈਡਮੀ ਦੇ ਔਨਰਜ ਗੁਰਤੇਜ ਸਿੰਘ ਤੇਜੀ ਯੂ.ਐਸ.ਏ, ਬਲਵਿੰਦਰ ਸਿੰਘ ਪੀਟਾ ਕੈਨੇਡਾ, ਬਹਾਦਰ ਸਿੰਘ ਕਬੀ ਯੂ.ਕੇ ਅਤੇ ਤਜਿੰਦਰ ਮਾਹਿਲ ਕਿੰਦਾ ਕੈਨੇਡਾ ਸਮੇਤ ਸਾਰੇ ਹੀ ਰਲ-ਮਿਲ ਕੇ ਖਿਡਾਰੀਆਂ ਦੀ ਮਦਦ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਲਈ ਨੈਸ਼ਨਲ ਫੁੱਟਬਾਲ ਖਿਡਾਰੀ ਬਲਵਿੰਦਰ ਮਾਹਿਲ ਪੀਟਾ ਅੱਜ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਖਿਡਾਰੀਆਂ ਲਈ ਰਿਫਰੈਸ਼ਮੈਂਟ ਵਜੋਂ ਕੇਲੇ ਅਤੇ ਸੇਬ ਲੈ ਕੇ ਗਰਾਉਂਡ ਵਿਚ ਪਹੁੰਚੇ ਉਨ੍ਹਾਂ ਦੇ ਨਾਲ ਅਕੈਡਮੀ ਦੇ ਹੋਰ ਸਹਿਯੋਗੀ ਜੋਗਾ ਸਿੰਘ ਮਾਹਿਲ ਯੂ.ਕੇ ਅਤੇ ਸੁੱਚਾ ਸਿੰਘ ਮਾਹਿਲ ਯੂ.ਕੇ ਨੇ ਵੀ ਸ਼ਿਰਕਤ ਕੀਤੀ। ਬਲਵਿੰਦਰ ਸਿੰਘ ਪੀਟੇ ਨੇ ਕਿਹਾ ਅਸੀਂ ਪਿੰਡ ਦੇ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਯਤਨ ਕਰਾਂਗੇ ਜਿਸ ਨਾਲ ਬੱਚੇ ਰੈਗੂਲਰ ਮਿਹਨਤ ਕਰਕੇ ਆਪਣੇ ਮਾਂ-ਬਾਪ ਅਤੇ ਪਿੰਡ ਦਾ ਨਾਮ ਰੋਸ਼ਨ ਕਰਨ। ਸਰਬਜੀਤ ਮੰਗੂਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਹਿਲਵਾਨ ਸੰਦੀਪ ਸਿੰਘ ਸਰਪੰਚ ਮਾਹਿਲ ਗਹਿਲਾ, ਫੁੱਟਬਾਲ ਖਿਡਾਰੀ ਰਘਵੀਰ ਕਾਲਾ, ਪ੍ਰਿੰ ਹਰਜੀਤ ਸਿੰਘ ਮਾਹਿਲ, ਫੁੱਟਬਾਲ ਖਿਡਾਰੀ ਨਿੰਦਰ ਭਲਵਾਨ, ਕੁਮੈਂਟੇਟਰ ਵਿੱਕੀ, ਫੁੱਟਬਾਲ ਖਿਡਾਰੀ ਬਿਕਰਮ ਸਿੰਘ ਮਾਹਿਲ, ਅਕਬਰ ਖਾਨ ਮਾਹਿਲ ਗਹਿਲਾ ਅਤੇ ਫੁੱਟਬਾਲ ਲਵਰ ਹੈਪੀ ਮਾਹਿਲ ਵੀ ਮੌਜੂਦ ਸਨ।
https://play.google.com/store/apps/details?id=in.yourhost.samaj