HOME ਪਪੀਤੇ ਦੇ ਬੀਜਾਂ ਦੇ ਗੁਣ

ਪਪੀਤੇ ਦੇ ਬੀਜਾਂ ਦੇ ਗੁਣ

13
ਡਾਕਟਰ ਇੰਦਰਜੀਤ ਕਮਲ
(ਸਮਾਜ ਵੀਕਲੀ)  ਅਸੀਂ ਪਪੀਤਾ ਖਾਣ ਵੇਲੇ ਉਹਦੇ ਬੀਜਾਂ ਨੂੰ ਅਕਸਰ ਹੀ ਕੂੜਾਦਾਨ ਵਿੱਚ ਸੁੱਟ ਦਿੰਦੇ ਹਾਂ , ਕਿਉਂਕਿ ਸਾਨੂੰ ਇਹਨਾਂ ਦੇ ਗੁਣਾਂ ਬਾਰੇ ਜਾਣਕਾਰੀ ਨਹੀਂ ਹੁੰਦੀ । ਆਓ , ਅੱਜ ਪਪੀਤੇ ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕਰੀਏ ।
1 ਪਪੀਤੇ ਦੇ ਬੀਜ ਪੇਟ ਨੂੰ ਕਾਫੀ ਦੇਰ ਤੱਕ ਭਰਿਆ ਭਰਿਆ ਰੱਖਦੇ ਹਨ , ਜਿਸ ਕਾਰਨ ਭੁੱਖ ਘੱਟ ਲਗਦੀ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ ।
2 ਪਪੀਤੇ ਦੇ ਬੀਜਾਂ ਵਿਚਲਾ ਮੋਨੋਸੈਚੂਰੇਟਡ ਐਸਿਡ  ਗੰਦਾ ਕਲੈਸਟਰੌਲ ਘਟਾਉਂਦਾ  ਅਤੇ ਚੰਗਾ ਕਲੈਸਟਰੌਲ ਵਧਾਉਂਦਾ ਹੈ ।
3 ਪਪੀਤੇ ਦੇ ਬੀਜਾਂ ਵਿੱਚ ਪੈਪਿਨ ਅੰਜਾਇਮ ਹੁੰਦਾ ਹੈ , ਜੋ ਪਾਚਨ ਸ਼ਕਤੀ ਨੂੰ ਦਰੁਸਤ ਕਰਦਾ ਹੈ ।
4 ਇਹਨਾਂ ਵਿੱਚ ਕਾਰਪੇਨ ਨਾਮ ਦਾ ਪਦਾਰਥ ਹੁੰਦਾ ਹੈ, ਜਿਹੜਾ ਅੰਤੜੀਆਂ ਦੇ ਕੀੜੇ ਅਤੇ ਜਾਂਦਾ ਬੈਕਟੀਰੀਆ ਮਾਰ ਕੇ ਬਾਹਰ ਕੱਢ ਦਿੰਦਾ ਹੈ । #KamalDiKalam
5 ਇਹਨਾਂ ਦਾ ਲੇਪ ਚਮੜੀ ਨੂੰ ਚਮਕਦਾਰ ਬਣਾਉਣ ਅਤੇ ਦਾਗ਼ ਧੱਬੇ ਹਟਾਉਣ ਲਈ ਵੀ ਵਰਤਿਆ ਜਾ ਸਕਦਾ ਹੈ ।
6 ਇਹਨਾਂ ਅੰਦਰ ਕੈਂਸਰ ਵਿਰੋਧੀ ਪ੍ਰਾਪਰਟੀ ਹੁੰਦੀ ਹੈ ,ਜਿਹੜੀ ਕੈਂਸਰ ਸੈਲਾਂ ਨੂੰ ਵਧਣ ਤੋਂ ਰੋਕਦੀ ਹੈ ।
7 ਪਪੀਤੇ ਦੇ ਬੀਜਾਂ ਦਾ ਸਵਾਦ ਥੋੜਾ ਕੌੜਾ ਹੋ ਸਕਦਾ ਹੈ , ਇਸ ਕਰ ਕੇ ਇਹਨਾਂ ਨੂੰ ਨਿੰਬੂ , ਸ਼ਹਿਦ ਜਾਂ ਸੰਤਰੇ ਵਗੈਰਾ ਦੇ ਰਸ ਨਾਲ ਲਿਆ ਜਾ ਸਕਦਾ ਹੈ ।
8 ਪਪੀਤੇ ਦੇ ਸੁੱਕੇ ਬੀਜਾਂ ਦਾ ਚੂਰਨ ਦਾ ਸੇਵਨ  ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ 3,3 ਗ੍ਰਾਮ ਕੀਤਾ ਜਾ ਸਕਦਾ ਹੈ ।
ਨੋਟ : ਛੋਟੇ ਬੱਚਿਆਂ , ਗਰਭਵਤੀ ਮਹਿਲਾਵਾਂ ਅਤੇ ਪਪੀਤੇ ਤੋਂ ਐਲਰਜੀ ਵਾਲੇ ਲੋਕਾਂ ਨੂੰ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੇਰੇ ਸ਼ਹਿਰ ਦੀ ਬਸੰਤ…
Next article* ਪੰਜਾਬ ਵਿੱਚ ਲਾਪਰਵਾਹੀ ਕਾਰਣ ਵਾਪਰਦੀਆਂ ਸੜਕੀ ਦੁਰਘਟਨਾਵਾਂ *