HOME ਚੰਗੀਆਂ ਕਿਤਾਬਾਂ ਜੀਵਨ ਜਾਂਚ ਸਿੱਖਾਉਦੀਆ ਹਨ — ਇੰਜ ਜਸਵੀਰ ਮੋਰੋਂ

ਚੰਗੀਆਂ ਕਿਤਾਬਾਂ ਜੀਵਨ ਜਾਂਚ ਸਿੱਖਾਉਦੀਆ ਹਨ — ਇੰਜ ਜਸਵੀਰ ਮੋਰੋਂ

1

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਿਵੇਕ ਵਿਕਾਸ ਲਹਿਰ ਪੰਜਾਬ ,ਮੁੱਖ ਦਫ਼ਤਰ ਬੰਗਾ,ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਾਹਿਤਕ,ਗਿਆਨ,ਵਿਗਿਆਨ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਕਿਤਾਬਾਂ ਘਰ-ਘਰ ਪਹੁੰਚਾਉਣ ਦੀ ਮੁਹਿੰਮ ਸੂਰੂ ਕੀਤੀ ਹੋਈ ਹੈ l ਜਿਸ ਤਹਿਤ ਇੱਕ ਸਮਾਗਮ ਪਿੰਡ ਗੋਸਲ (ਬੰਗਾ) ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤਾ ਗਿਆ lਜਿਸ ਵਿੱਚ ਵਿਸੇਸ਼ ਤੌਰ ਤੇ ਸ੍ਰੀ ਅਮਿਤ ਖੁੱਲਰ ਕੋਰ ਕਮੇਟੀ ਮੈਂਬਰ ਜਨਰੇਸ਼ਨ ਆਫ ਫਾਰਮਿੰਗ (ਸਮਰਾਲਾ ),ਸਰਪੰਚ ਕੁਲਵੰਤ ਸਿੰਘ,ਸ. ਚਰਨਜੀਤ ਸਿੰਘ ਗੋਸਲ , ਮੱਖਣ ਸਿੰਘ, ਨਰੇਸ਼ ਕੁਮਾਰ ਪੰਚ, ਤਰਸੇਮ ਕੁਮਾਰ, ਕੁਵਿੰਦਰ ਕੌਰ, ਸਿਮਰਨ ਕੌਰ ਆਦਿ ਨੇ ਸਿ਼ਰਕਤ ਕੀਤੀ lਇਸ ਮੌਕੇ ਸਮਾਗਮ ਵਿੱਚ ਪਹੁੰਚੇ ਸਾਰੇ ਨਗਰ ਨਿਵਾਸੀਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂ l ਇਸ ਮੌਕੇ ਇੰਜੀ. ਜਸਵੀਰ ਸਿੰਘ ਮੋਰੋਂ ਨੇ ਕਿਤਾਬਾਂ ਦੀ ਜੀਵਨ ਵਿੱਚ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਚੰਗੀਆਂ ਕਿਤਾਬਾਂ ਵਧੀਆ ਜੀਵਨ ਜਾਂਚ ਸਿਖਾਉਂਦੀਆਂ ਹਨ l ਬਿਹਤਰ ਜਿੰਦਗੀ ਦਾ ਰਸਤਾ ਬਿਹਤਰ ਕਿਤਾਬਾਂ ਵਿੱਚੋ ਹੋ ਕੇ ਲੰਘਦਾ ਹੈ lਅਸਲ ਵਿੱਚ ਕਿਤਾਬਾਂ ਅਤੇ ਦਰਵਾਜ਼ੇ ਇੱਕੋ ਜਿਹੀ ਚੀਜ਼ ਹਨ। ਜਦੋਂ ਵੀ ਤੁਸੀਂ ਉਹਨਾਂ ਨੂੰ ਖੋਲ੍ਹਦੇ ਹੋ, ਤੁਸੀਂ ਕਿਸੇ ਹੋਰ ਸੰਸਾਰ ਵਿੱਚ ਚਲੇ ਜਾਂਦੇ ਹੋ।ਸੁਰਿੰਦਰ ਕੁਮਾਰ ਵਿਰਦੀ ਸਮਾਜ ਸੇਵੀ ਗੜਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਤਾਬਾਂ ਜ਼ਿੰਦਗੀ ਭਰ ਦੇ ਤਜ਼ਰਬਿਆਂ ਨੂੰ ਨਿਚੋੜ ਕੇ ਬਣਾਇਆ ਉਹ ਨੁਸਖਾ ਹੁੰਦੀਆਂ ਹਨ ਜੋ ਅਗਿਆਨਤਾ ਅਤੇ ਹਉਮੈ ਦੀ ਮਰਜ਼ ਨੂੰ ਦੂਰ ਕਰਦੀਆਂ ਹਨ। ਮੈਡਮ ਕੁਲਵਿੰਦਰ ਕੌਰ ਨੇ ਕਿਹਾ ਕਿ ਚੰਗੇ ਲੋੋੋਕਾਂ ਦੀਆਂ ਜੀਵਨੀਆਂ ਪੜ੍ਹ ਕੇ ਆਪਣੇ ਜੀਵਨ ਨੂੰ ਸੁਖਾਲਾ ਅਤੇ ਪ੍ਰੇਰਨਾਦਾਇਕ,ਅਮਲ ਕਰਕੇ ਬਣਾਇਆ ਜਾ ਸਕਦਾ ਹੈ lਵਿਜੇ ਕੁਮਾਰ ਸੋਡੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਮਨੁੱਖ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਹੈl ਇਹ ਵੱਖ ਵੱਖ ਘਟਨਾਵਾਂ ਬਾਰੇ ਸਹੀ ਦਿ੍ਸ਼ਟੀਕੋਣ ਬਣਾਉਣ ਵਿੱਚ ਸਹਾਈ ਹੁੰਦੀਆਂ ਹਨl ਵਿਵੇਕ ਵਿਕਾਸ ਲਹਿਰ ਵਲੋਂ ਅਜਿਹੇ ਸਮਾਗਮ ਲੜੀਵਾਰ ਕੀਤੇ ਜਾ ਰਹੇ ਹਨl ਇਹ ਸਲਾਹੁਣਯੋਗ ਹੈ l ਸ੍ਰੀ ਅਮਿਤ ਖੁੱਲਰ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਯਾਦ ਸ਼ਕਤੀ ਵਧਦੀ ਹੈl ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ lਗਿਆਨ ਸਾਡੀ ਉਹ ਪੂੰਜੀ ਹੈ ਜਿਸ ਨੂੰ ਕੋਈ ਵੀ ਚੁਰਾ ਨਹੀਂ ਸਕਦਾl ਮਾਸਟਰ ਸਤਨਾਮ ਸਿੰਘ ਨੇ ਸਭ ਨੂੰ ਕਿਤਾਬਾਂ ਪੜ੍ਹਨ ਲਈ ਪੇ੍ਰਤ ਕੀਤਾ ਅਤੇ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਾਲ ਮੰਤਰੀ ਨੇ ਪੰਜਾਬ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ।
Next articleਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਸਾਰਥਕ ਰੋਲ ਨਿਭਾਉਂਦੀਆਂ ਹਨ,,,ਸਰਬਜੀਤ ਮੰਗੂਵਾਲ