ਸਿਆਣੇ ਹੋਣਾ     

ਹਰਪ੍ਰੀਤ ਕੌਰ ਸੰਧੂ
 (ਸਮਾਜ ਵੀਕਲੀ) –  ਸਿਆਣੇ ਹੋਣਾ ਕਮਜ਼ੋਰ ਹੋਣਾ ਨਹੀਂ ਹੁੰਦਾ। ਸਿਆਣੇ ਹੋਣ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਆਪਣੇ ਨਾਲ ਹੋ ਰਹੀ ਹਰ ਜਿਆਦਤੀ ਨੂੰ ਚੁੱਪ ਚਾਪ ਸਹਿ ਲਵੋ।

ਸਾਡੇ ਮਾਸ਼ਰੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਿਸੇ ਇੱਕ ਨੂੰ ਸਿਆਣਾ ਕਹਿ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਉਸ ਨੂੰ ਤਰਕ ਹੀ ਇਹ ਦਿੱਤਾ ਜਾਂਦਾ ਹੈ ਕਿ ਤੂੰ ਸਿਆਣਾ ਹੈ ਛੱਡ ਪਰੇ। ਇਸ ਤਰ੍ਹਾਂ ਮੂਰਖ ਦੀ ਗੱਲ ਪੁਗਾ ਦਿੱਤੀ ਜਾਂਦੀ ਹੈ।
ਜੋਰਜ ਬਰਨਡ ਸ਼ਾਹ ਵੀ ਕਹਿੰਦਾ ਹੈ ਕਿ ਸੂਰ ਨਾਲ ਉਲਝਣ ਦਾ ਕੋਈ ਫਾਇਦਾ ਨਹੀਂ। ਤੁਸੀਂ ਲਿਬੜ ਜਾਵੋਗੇ ਤੇ ਸੂਰ ਖੁਸ਼ ਹੋ ਜਾਵੇਗਾ।
ਪਰ ਸਿਆਣਿਆਂ ਦੀ ਚੁੱਪ ਦੇ ਚਲਦੇ ਮਾਹੌਲ ਵਿਗੜ ਰਿਹਾ ਹੈ। ਅੱਜ ਜਰੂਰਤ ਹੈ ਸਿਆਣਿਆਂ ਨੂੰ ਬੋਲਣ ਦੀ।
ਮਾਹੌਲ ਕੁਝ ਅਜਿਹਾ ਹੋ ਰਿਹਾ ਹੈ ਕਿ ਮੂਰਖਾਂ ਦੀ ਹਰ ਗੱਲ ਪੁਗਾਈ ਜਾ ਰਹੀ ਹੈ। ਸਿਆਣਿਆਂ ਨੂੰ ਉਹਨਾਂ ਦੀ ਚੁੱਪ ਹੀ ਮਾਰ ਰਹੀ ਹੈ।
ਇਹ ਠੀਕ ਹੈ ਕਿ ਉਲਝਣਾ ਸਹੀ ਨਹੀਂ, ਬਹਿਸ ਦਾ ਕੋਈ ਫਾਇਦਾ ਨਹੀਂ ਪਰ ਇਹ ਹਮੇਸ਼ਾ ਸਹੀ ਨਹੀਂ ਹੁੰਦਾ। ਜਦੋਂ ਗੱਲ ਜਰੂਰੀ ਮੁੱਦਿਆਂ ਦੀ ਹੋਵੇ ਤਾਂ ਬੋਲਣਾ ਜਰੂਰੀ ਹੋ ਜਾਂਦਾ ਹੈ।
ਕਿਸੇ ਵੀ ਸਮਾਜ ਨੂੰ ਉਸ ਦੇ ਸਿਆਣਿਆਂ ਦੀ ਚੁੱਪ ਹੀ ਮਾਰਦੀ ਹੈ। ਕਹਿੰਦੇ ਨੇ ਨਾ ਅੱਜ ਕੱਲ ਮੂਰਖ ਨੂੰ ਆਪਣੇ ਆਪ ਤੇ ਵਿਸ਼ਵਾਸ ਬਹੁਤ ਹੈ ਤੇ ਸਿਆਣੇ ਚੁੱਪ ਹਨ।
ਹੁਣ ਇਸ ਤਰ੍ਹਾਂ ਦੇ ਹਾਲਾਤ ਦੇ ਨਤੀਜੇ ਚੰਗੇ ਨਹੀਂ ਹੋ ਸਕਦੇ।
ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਬੋਲਣ ਦੀ ਜਰੂਰਤ ਹੈ ਜਰੂਰ ਬੋਲੋ। ਬੋਲਣ ਵਾਲੀ ਥਾਂ ਤੇ ਚੁੱਪ ਰਹਿਣਾ ਸਹੀ ਨਹੀਂ।
ਜੇਕਰ ਤੁਸੀਂ ਆਪਣੀ ਗੱਲ ਨਹੀਂ ਕਹੋਗੇ ਤਾਂ ਕੋਈ ਤੁਹਾਡੀ ਗੱਲ ਸੁਣੇਗਾ ਕਿਵੇਂ?
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤਾਂ ਦੀ ਮੌਜੂਦਾ ਸਥਿਤੀ ,ਸੰਭਾਵਨਾ ਤੇ ਚੁਣੌਤੀਆਂ ਵਿਸੇ਼ ਤੇ ਵਿਚਾਰ ਚਰਚਾ ਕਰਵਾਈ ਗਈ
Next article*ਮਿੰਨੀ ਕਹਾਣੀ – ਅਬਲਾ ਕੌਣ ?*