HOME ਸਮੱਗਰਾ ਸਿੱਖਿਆ ਅਧੀਨ ਬਣਨ ਵਾਲੇ ਐਡੀਸ਼ਨਲ ਕਲਾਸ ਰੂਮ ਦਾ ਰੱਖਿਆ ਨੀਂਹ ਪੱਥਰ

ਸਮੱਗਰਾ ਸਿੱਖਿਆ ਅਧੀਨ ਬਣਨ ਵਾਲੇ ਐਡੀਸ਼ਨਲ ਕਲਾਸ ਰੂਮ ਦਾ ਰੱਖਿਆ ਨੀਂਹ ਪੱਥਰ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਸਮੱਗਰਾ ਸਿੱਖਿਆ ਅਧੀਨ ਐਡੀਸ਼ਨਲ ਕਲਾਸਰੂਮ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਜਿਸ ਵਿੱਚੋਂ ਪਹਿਲੀ ਕਿਸ਼ਤ ਵਿੱਚ ਸਾਢੇ ਚਾਰ ਲੱਖ ਰੁਪਏ ਦੀ ਰਾਸ਼ੀ ਜਾਰੀ ਹੋਣ ਤੇ ਅੱਜ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਸਟੇਟ ਐਵਾਰਡੀ ਵੱਲੋਂ ਐਡੀਸ਼ਨਲ ਕਲਾਸਰੂਮ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਮੌਕੇ ਪਿੰਡ ਦੇ ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਗੁਰੂ ਮਹਾਰਾਜ ਦੇ ਓਟ ਆਸਰੇ ਅਤੇ ਕਾਰਜਾਂ ਨੂੰ ਬਿਨਾਂ ਕਿਸੇ ਨਿਰਵਿਘਨਤਾ ਦੇ ਸੰਪੂਰਨ ਹੋਣ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ l ਇਸ ਮੌਕੇ ਸਕੂਲ ਦੇ ਮੁੱਖੀ ਸੁਖਦਿਆਲ ਸਿੰਘ ਝੰਡ, ਸ਼੍ਰੀ ਮਨੂੰ ਕੁਮਾਰ ਪਰਾਸ਼ਰ, ਸ: ਬਲਦੇਵ ਸਿੰਘ ਦੇਬੀ, ਸ: ਜਰਨੈਲ ਸਿੰਘ ਮੇਜਰ, ਮਨਜਿੰਦਰ ਕੌਰ ਕੰਪਿਊਟਰ ਫੈਕਲਟੀ,ਹਰਦੇਵ ਸਿੰਘ ਖਾਨੋਵਾਲ, ਸੁਖਜਿੰਦਰ ਸਿੰਘ ਢੋਲਣ, ਰਮੇਸ਼ ਕੁਮਾਰ ਭੇਟਾਂ, ਸ਼੍ਰੀ ਪਰਵੀਨ ਕੁਮਾਰ ਜੂਨੀਅਰ ਅਸਿਸਟੈਂਟ , ਸ: ਗੁਰਮੇਲ ਸਿੰਘ ਸ: ਮਨਦੀਪ ਸਿੰਘ ਸੁੰਨੜ,  ਅਜੈ ਕੁਮਾਰ ਤੇ ਹੋਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿੱਚ ਐਂਟੀ ਰੈਗਿੰਗ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ
Next articleभारतीय संविधान के 10 ऐतिहासिक निर्णय