HOME ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿੱਚ ਐਂਟੀ ਰੈਗਿੰਗ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿੱਚ ਐਂਟੀ ਰੈਗਿੰਗ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ

1
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਫੱਤੂਢੀਂਗਾ ਵਿਖੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਦੀ ਅਗਵਾਈ ਵਿੱਚ ਐਂਟੀ ਰੈਗਿੰਗ ਕੋਆਰਡੀਨੇਟਰ ਪ੍ਰੋ. ਪ੍ਰਭਜੋਤ ਕੌਰ ਅਤੇ ਪ੍ਰੋ. ਸੰਦੀਪ ਕੌਰ ਦੀ ਦੇਖ-ਰੇਖ ਹੇਠ ਐਂਟੀ ਰੈਗਿੰਗ ਹਫ਼ਤਾ ਮਨਾਇਆ ਗਿਆ। ਹਫ਼ਤੇ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਐਂਟੀ ਰੈਗਿੰਗ ਸੌਂਹ ਲੈ ਕੇ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਰੈਗਿੰਗ ਵਿਰੁੱਧ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ’ਤੇ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ ,ਜਿਸ ਵਿੱਚ ਵਿਦਿਆਰਥੀਆਂ ਨੇ ਰੈਗਿੰਗ ਵਿਰੁੱਧ ਕਲਾ ਰਾਹੀਂ ਪ੍ਰਭਾਵਸ਼ਾਲੀ ਸੰਦੇਸ਼ ਦਿੱਤੇ। ਜਿੱਤਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਕਾਲਜ ਦੇ ਪ੍ਰੋਫੈਸਰ ਸੰਦੀਪ ਕੌਰ ਵੱਲੋਂ ਰੈਗਿੰਗ ਵਿਰੋਧੀ ਵਿਸ਼ੇ ‘ਤੇ ਲੈਕਚਰ ਦਿੱਤਾ ਗਿਆ, ਜਿਸ ਵਿੱਚ ਰੈਗਿੰਗ ਦੇ ਕਾਨੂੰਨੀ ਨਤੀਜੇ, ਮਨੋਵਿਗਿਆਨਕ ਪ੍ਰਭਾਵ ਅਤੇ ਸਮਾਜਕ ਜ਼ਿੰਮੇਵਾਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਕੋਆਰਡੀਨੇਟਰ ਪ੍ਰੋ. ਪ੍ਰਭਜੋਤ ਕੌਰ ਨੇ ਕਿਹਾ, “ਐਂਟੀ ਰੈਗਿੰਗ ਹਫ਼ਤਾ ਸਿਰਫ਼ ਜਾਗਰੂਕਤਾ ਦੀ ਕਸਰਤ ਨਹੀਂ, ਸਗੋਂ ਇਕ ਸੁਰੱਖਿਅਤ ਤੇ ਮਾਨਵਤਾ  ਭਰਪੂਰ ਵਾਤਾਵਰਨ ਬਣਾਉਣ ਵੱਲ ਇਕ ਕਦਮ ਹੈ।” ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਰੈਗਿੰਗ ਸਿਰਫ਼ ਅਣਚਾਹੀ ਹਰਕਤ ਨਹੀਂ, ਸਗੋਂ ਇੱਕ ਅਪਰਾਧ ਹੈ। ਕਾਲਜ ਪ੍ਰਸ਼ਾਸਨ ਰੈਗਿੰਗ ਵਿਰੁੱਧ ਸਖ਼ਤ ਨੀਤੀ ਅਪਣਾ ਰਿਹਾ ਹੈ ਅਤੇ ਅਸੀਂ ਵਿਦਿਆਰਥੀਆਂ ਲਈ ਸੁਰੱਖਿਅਤ, ਆਦਰਯੋਗ ਅਤੇ ਪਾਜ਼ੀਟਿਵ ਮਾਹੌਲ ਬਣਾਉਣ ਲਈ ਵਚਨਬੱਧ ਹਾਂ।”
ਹਫ਼ਤੇ ਦੀ ਸਮਾਪਤੀ ਉੱਤੇ ਵਿਦਿਆਰਥੀਆਂ ਨੇ ਲਿਖਤੀ ਰੂਪ ਵਿੱਚ ਇਹ ਸੰਕਲਪ ਲਿਆ ਕਿ ਉਹ ਰੈਗਿੰਗ ਤੋਂ ਹਮੇਸ਼ਾ ਦੂਰ ਰਹਿਣਗੇ ਅਤੇ ਆਪਣੇ ਸਾਥੀਆਂ ਲਈ ਇੱਕ ਸਹਿਯੋਗੀ ਤੇ ਸਨਮਾਨਜਨਕ ਮਾਹੌਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਜਸਵਿੰਦਰ ਭੱਲੇ ਦੇ ਜਾਣ ‘ਤੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਬਾਵਾ ਅਤੇ ਝਾਂਡੇ ਨੇ ਕੀਤਾ ਦੁੱਖ ਦਾ ਪ੍ਰਗਟਾਵਾ*
Next articleਸਮੱਗਰਾ ਸਿੱਖਿਆ ਅਧੀਨ ਬਣਨ ਵਾਲੇ ਐਡੀਸ਼ਨਲ ਕਲਾਸ ਰੂਮ ਦਾ ਰੱਖਿਆ ਨੀਂਹ ਪੱਥਰ