ਪੰਜਾਬੀ ਵਿਰਾਸਤ ਜਿਉਂਦੀ ਰੱਖਣ ਲਈ ਮੇਲੇ ਜ਼ਰੂਰੀ – ਬਲਦੀਪ ਸਿੰਘ ਸਿਆਣ
ਦੁਬਈ /ਪੰਜਾਬ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਆਈ ਪੀ ਸੀ ਯੂ ਵਲੋਂ ਦੁਬਈ ਵਿਖੇ “ਤੀਆਂ ਦਾ ਮੇਲਾ” ਹੋਟਲ ਰੈਡੀਸਨ ਬਲੂ ਫਾਈਵ ਸਟਾਰ ਵਿਖੇ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ । ਸੰਸਥਾ ਦੇ ਚੇਅਰਮੈਨ ਤੇ ਫਾਊਂਡਰ ਮੈਂਬਰ ਬਲਦੀਪ ਸਿੰਘ ਸਿਆਣ ਨੇ ਦੱਸਿਆ ਕਿ ਆਈ ਪੀ ਸੀ ਯੂ ਦੇ ਲੇਡੀ ਵਿੰਗ ਪਿਓਰ ਪੰਜਾਬਣਾਂ ਵਲੋਂ ਬਹੁਤ ਹੀ ਸ਼ਿੱਦਤ ਨਾਲ ਇਸ ਪ੍ਰੋਗਰਾਮ ਨੂੰ ਤਿਆਰ ਕਰਵਾਇਆ ਗਿਆ । ਇਸ ਵਿੱਚ ਤਿੰਨ ਸਾਲ ਤੋਂ ਲੈ ਕੇ ਸੱਤਰ ਸਾਲ ਤੱਕ ਦੇ ਤਕਰੀਬਨ ਸੱਠ ਅਦਾਕਾਰਾਂ ਵਲੋਂ ਸ਼ਿਰਕਤ ਕੀਤੀ ਗਈ। ਜਿਸ ਵਿੱਚ ਫੈਸ਼ਨ ਸ਼ੋਅ, ਡਾਂਸ, ਮੋਨੋਐਕਟਿੰਗ, ਸਕਿੱਟ, ਬੱਚਿਆਂ ਦੇ ਮਾਂ ਬਾਪ ਨਾਲ ਪ੍ਰਫਾਰਮੈਂਸ, ਟੱਪੇ, ਬੁਝਾਰਤਾਂ , ਗਿੱਧਾ ਤੇ ਭੰਗੜਾ ਆਦਿ ਨੂੰ ਪੇਸ਼ ਕੀਤਾ ਗਿਆ ।
ਇਹ ਪੇਸ਼ਕਾਰੀ ਐਡਵੋਕੇਟ ਹਰਜੀਤ ਕੌਰ ਕੋਹਲੀ, ਗਗਨ ਕੌਰ ਬਖਸ਼ੀ, ਜਸਪਿੰਦਰ ਕੌਰ, ਤਜਿੰਦਰ ਕੌਰ , ਹਰਮਿੰਦਰ ਸਿੰਘ, ਇਕਜੋਤ ਸਿੰਘ, ਰੂਪਿੰਦਰ ਸਿੰਘ ਯੁਵਰਾਜ ਸਿੰਘ ਅਤੇ ਬਲਦੀਪ ਸਿੰਘ ਸਿਆਣ ਵਲੋਂ ਤਿਆਰ ਕਰਵਾਇਆ ਗਿਆ । ਪਿਛਲੇ ਤਕਰੀਬਨ ਵੀਹ ਮਹੀਨਿਆਂ ਤੋਂ ਘਰਾਂ ਤੇ ਵਿੱਚ ਸੀਮਤ ਹੋਈ ਕੋਰੋਨਾ ਮਹਾਂਮਾਰੀ ਕਾਰਨ ਬੰਨ੍ਹੀ ਹੋਈ ਜ਼ਿੰਦਗੀ ਨੂੰ ਇੱਕ ਵਾਰ ਫ਼ਿਰ ਖੁੱਲ੍ਹਕੇ ਬਾਹਰ ਆਉਣ ਅਤੇ ਆਪਣੇ ਸੱਭਿਆਚਾਰ ਦੇ ਰੰਗਾਂ ਨੂੰ ਮਨਾਉਣ ਦਾ ਮੌਕਾ ਮਿਲਿਆ। ੳੁਨ੍ਹਾਂ ਦੱਸਿਆ ਕਿ ਸਿਰਫ਼ ਵੈਕਸੀਨੇਟਰ ਵਿਅਕਤੀਆਂ ਨੂੰ ਹੀ ਇਸ ਮੇਲੇ ਚ ਆਉਣ ਦੀ ਪ੍ਰਵਾਨਗੀ ਦਿੱਤੀ ਗਈ। ਦੂਰ ਦਰੇਡੇ ਰਹਿੰਦੇ ਸ਼ੁਭਚਿੰਤਕਾਂ ਵਲੋਂ ਵੀਡੀਓ ਮੈਸੇਜ ਰਾਹੀਂ ਆਪਣੇ ਸ਼ੁਭ ਇੱਛਾਵਾਂ ਭੇਜੀਆਂ ਗਈਆਂ ।ਬਲਦੀਪ ਸਿੰਘ ਸਿਆਣ ਨੇ ਦੱਸਿਆ ਕਿ ਸਾਡਾ ਵਿਦੇਸ਼ਾਂ ਵਿੱਚ ਰਹਿ ਕੇ ਇਸ ਤਰ੍ਹਾਂ ਦੇ ਮੇਲੇ ਕਰਵਾਉਣ ਦਾ ਮਕਸਦ ਸਾਡੇ ਪੰਜਾਬੀ ਭਾਈਚਾਰੇ ਦੀ ਸਾਂਝ ਨੂੰ ਵਧਾਉਣਾ, ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣਾ , ਉਨ੍ਹਾਂ ਦਾ ਮਨੋਬਲ ਵਧਾਉਣਾ ਅਤੇ ਆਪਣੇ ਸੱਭਿਆਚਾਰ ਦੇ ਪ੍ਰਤੀ ਆਪਣੇ ਬੱਚਿਆਂ ਨੂੰ ਜਾਗਰੂਕ ਕਰਵਾਉਣਾ ਹੈ ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੇਲੇ ਇੰਨੇ ਵੱਡੇ ਪੱਧਰ ਤੇ ਕਰਵਾਉਣ ਲਈ ਸ੍ਰੀ ਕੇਵਲ ਅਰੋੜਾ , ਸ੍ਰੀ ਧਰਮਪਾਲ ਠਾਕੁਰ , ਸ.ਪਾਲ ਸਿੰਘ ਭਰਜਾਣਾ , ਸ੍ਰੀ ਰਾਜਾ ਸਿੰਘ ਭਰਜਾਨਾ , ਸ. ਗੁਰਦੀਪ ਸਿੰਘ , ਸ. ਹਰਜੀਤ ਸਿੰਘ ਕੋਹਲੀ , ਸ. ਹਰਜੀਤ ਸਿੰਘ ਕੋਹਲੀ , ਸ. ਨਾਨਕ ਸਿੰਘ ਸ. ਮਹਿੰਦਰ ਸਿੰਘ, ਸ. ਰਜਿੰਦਰ ਸਿੰਘ, ਸ.ਗੁਰਵਿੰਦਰ ਸਿੰਘ, ਸ. ਜਗਜੀਤ ਸਿੰਘ , ਸ.ਮਲੂਕ ਸਿੰਘ, ਸ. ਸਮਸ਼ੇਰ ਸਿੰਘ ਸ. ਸਰਦੂਲ ਸਿੰਘ ਗਿੱਲ , ਸ. ਗੁਰਬਿੰਦਰ ਸਿੰਘ ਭੋਲਾ, ਸ. ਬੁੱਧ ਸਿੰਘ ਚੱਗਰ, ਸ .ਅਮਰਜੀਤ ਸਿੰਘ ਕਾਹਲੋਂ , ਡਾ ਹਰੀ ਸਿੰਘ, ਸ. ਨਰਿੰਦਰ ਸਿੰਘ ਬੇਦੀ, ਸ. ਜਸਵਿੰਦਰ ਸਿੰਘ ਚੱਗਰ , ਸ. ਧਿਆਨ ਸਿੰਘ, ਸ੍ਰੀ ਸੰਦੀਪ ਅਰੋੜਾ , ਸ੍ਰੀ ਆਦਿੱਤਿਆ ਅਰੋੜਾ, ਸ੍ਰੀਮਤੀ ਚਰਨਜੀਤ ਕੌਰ ਤੇ ਸ੍ਰੀਮਤੀ ਪਰਮਿੰਦਰ ਪਾਲ ਕੌਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਇਸ ਮੇਲੇ ਵਿੱਚ ਤਕਰੀਬਨ ਢਾਈ ਸੌ ਦੇ ਕਰੀਬ ਵਿਅਕਤੀਆਂ ਵਲੋਂ ਸ਼ਿਰਕਤ ਕੀਤੀ ਗਈ । ਮੇਲੇ ਉਪਰੰਤ ਲਜ਼ੀਜ਼ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਇਹ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਰਾਤ ਦੇ ਕਰੀਬ ਇੱਕ ਵਜੇ ਸਮਾਪਤ ਹੋਇਆ। ਸਮੂਹ ਭਾਈਚਾਰੇ ਵਲੋਂ ਆਈ ਪੀ ਸੀ ਯੂ ਦੇ ਇਸ ਤਰ੍ਹਾਂ ਦੇ ਉੱਦਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ । ਆਈ ਪੀ ਸੀ ਯੂ ਵਲੋਂ ਹਰੇਕ ਪਾਰਟੀਸਪੇਟ ਨੁੰ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ ਤੇ ਸਮੂਹ ਸਹਿਯੋਗ ਦੇਣ ਵਾਲਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨ ਕੀਤਾ ਗਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly