ਸਮਾਂ ਪੜ੍ਹਨ ਦਾ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਲਗਾ ਕੇ ਬੱਚਿਓ ਪਿਛਲਾ ਪੂਰਾ ਸਾਰਾ ਸਾਲ
ਦੇਖੋ ਬੱਚਿਓ ਹੁਣ ਹੋ ਗਈ ਹੈ ਬੜੀ ਕਮਾਲ
ਅਗਲੀ ਕਲਾਸ ‘ ਚ ਪਹੁੰਚੇ ਤੁਸੀਂ ਨਾਲੋ ਨਾਲ
ਪੜ੍ਹਨਾ ਕਰ ਦਿਓ ਸ਼ੁਰੂ ਹੋ ਜਾਊ ਬੜੀ ਕਮਾਲ

ਨਵੇਂ ਵਿਦਿਅਕ ਵਰ੍ਹੇ ਵਿੱਚ ਕਰ ਗਏ ਹੋ ਪਰਵੇਸ਼
ਛੱਡ ਕੇ ਸ਼ਰਾਰਤਾਂ ਬਣਾ ਲਓ ਪੜ੍ਹਨ ਵਾਲਾ ਭੇਸ
ਕਰ ਲਓ ਮਿਹਨਤਾਂ ਜਾਣ ਜਾਓਗੇ ਦੇਸ਼ ਵਿਦੇਸ਼
ਜੇ ਪੜ ਗਏ ਬੱਚਿਓ ਨਾ ਆਉਗੀ ਮੁਸ਼ਕਿਲ ਪੇਸ਼

ਨਵੀਆਂ ਕਿਤਾਬਾਂ, ਨਵੇਂ ਬਸਤੇ ,ਨਵੀਂ ਹੈ ਵਰਦੀ
ਪਾਓ ਬੱਚਿਓ ਵਰਦੀ ਦੁਨੀਆਂ ਕਦਰ ਹੈ ਕਰਦੀ
ਵਿੱਚ ਵਰਦੀ ਦੇ ਸਟੂਡੈਂਟ ਲੱਗਦੇ ਟੌਹਰ ਹੈ ਬਣਦੀ
ਪਹੁੰਚੋ ਹੋ ਤਿਆਰ ਸਕੂਲ ਤਾਂ ਜਿੰਦਗੀ ਹੈ ਬਣਦੀ

ਬਾਕੀ ਦੇ ਕੰਮ ਤਾਂ ਫੇਰ ਵੀ ਹੋ ਜਾਣਗੇ ਬੱਚਿਓ
ਪੜਨ ਦਾ ਹੁਣ ਮਿਲਿਆ ਸਮਾਂ ਪਿਆਰੇ ਬੱਚਿਓ
ਟੀ ਵੀ, ਮੋਬਾਇਲ ਦਾ ਖਹਿੜਾ ਛੱਡ ਕੇ ਬੱਚਿਓ
ਪੜ੍ਹ ਕੇ ਪੜ੍ਹਾਈ ਜੀਵਨ ਤੁਸੀਂ ਬਣਾ ਲਓ ਬੱਚਿਓ

ਸਕੂਲ ਬਣੇ ਨੇ ਤੁਹਾਡੇ ਲਈ ਹੀ ਪਿਆਰੇ ਬੱਚਿਓ
ਪ੍ਰਿੰਸੀਪਲ, ਟੀਚਰ ਨੇ ਤੁਹਾਡੇ ਲਈ ਸਾਰੇ ਬੱਚਿਓ
ਲੈ ਲਵੋ ਗਿਆਨ ਜਿੰਨਾਂ ਮਰਜੀ ਪਿਆਰੇ ਬੱਚਿਓ
ਧਰਮਿੰਦਰ ਕਹੇ ਹਰ ਰੋਜ਼ ਸਕੂਲ ਆਓ ਬੱਚਿਓ।

ਧਰਮਿੰਦਰ ਸਿੰਘ ਮੁੱਲਾਂਪੁਰੀ

9872000461

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਆਫ ਐਮੀਨੈਂਸ ਵਿੱਚ 11ਵੀ ਜਮਾਤ ਦਾਖਲੇ ਲਈ ਰਜਿਸਟ੍ਰੇਸ਼ਨ 4 ਤੱਕ ਸੰਭਵ
Next articleਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਕਾਰਜ਼ਕਾਰਨੀ ਕਮੇਟੀ ਦਾ ਗਠਨ