(ਸਮਾਜ ਵੀਕਲੀ)
ਨਰਕ ਕੀ ਹੁੰਦਾ ਹੈ
ਦੇਖ ਰਹੇ ਹਾਂ
ਜਿਉਂਦੇ ਜੀਅ
ਅੱਗ ਸੇਕ ਰਹੇ ਹਾਂ
ਚੁਫੇਰੇ ਧੂੰਆਂ ਹੀ ਧੂੰਆਂ
ਦਮ ਘੁੱਟ ਰਿਹਾ ਹੈ
ਸੁੱਟ ਰਿਹਾ ਹੈ
ਹਰ ਕੋਈ ਇੱਕ ਦੂਜੇ ‘ਤੇ
ਹੱਦ ਹੋ ਗਈ ਹੈ
ਦੋਸ਼ਾਂ ਦੀ ਨੇਰ੍ਹੀ
ਸਿਖਰ ਛੋਹ ਗਈ ਹੈ
ਖੋ ਗਈ ਹੈ
ਕਿਧਰੇ ਜ਼ਿੰਮੇਵਾਰੀ
ਚੁਫੇਰੇ
ਪਸਰੇ ਨੇ
ਦੁੱਖ ਘਨੇਰੇ
ਬੁੱਝ ਰਹੇ ਨੇ ਬਨੇਰੇ
ਸੂਰਜ ਕਿਧਰੇ ਮਰ ਗਿਆ ਹੈ
ਦੋਸ਼
ਕਿਸੇ ਸਿਰ ਮੜ੍ਹ ਗਿਆ ਹੈ
ਕਿਸੇ ਤੋਂ
ਕੀ ਦੱਸ ਉਮੀਦ ਕੀ ਕਰੀਏ ਼
ਆਤਮਘਾਤ ਦੀ ਵਹਿੰਗੀ
ਨਿੱਤ ਜਾ ਚੜ੍ਹੀਏ।
ਜੀਭਾਂ ਸੁੰਨ
ਇਖ਼ਲਾਕ ਮਰ ਗਿਆ ਹੈ
ਕਹਿੰਦੇ ਮੁੱਦਤ ਹੋਈ
ਮੋਢੇ ਚੜ੍ਹ ਗਿਆ ਹੈ
ਅਰਥੀ ਉੱਤੇ
ਸੁਰਗਾਂ ਵੱਲ ਤਰ ਗਿਆ ਹੈ
ਹੁਣ ਉਹ ਨਹੀਂ ਬੋਲਦਾ
ਚੁੱਪ ਕਰ ਗਿਆ ਹੈ
ਬੜਾ ਦਲੇਰ ਸੀ
ਮਾ ਦਾ ਪੁੱਤ ਸ਼ੇਰ ਸੀ
ਡਰ ਗਿਆ ਹੈ
ਸੁਪਨੇ ਤੇ ਸਵਰਗ
ਪੁੱਜ ਗਏ ਨੇ ਉਸ ਦੇ ਘਰ
ਉੱੜ ਗਿਆ ਹੈ
ਕਿਧਰੇ ਲਾ ਕੇ ਪਰ।
ਪਸ਼ੂ ਪੰਛੀਆ ਦਾ
ਕੀ ਗੁਨਾਹ ਹੈ
ਮਿੱਟ ਗਈਆ ਨਸਲਾਂ
ਦਾ ਸਮਾਂ ਗਵਾਹ ਹੈ
ਕੌਣ ਕਿਸੇ ਦਾ
ਖੈਰ ਗਵਾਹ ਹੈ
ਬੱਸ ਕਰੋ
ਕੁਦਰਤ ਤੋਂ ਡਰੋਂ
ਪੱਲੇ ਥੋਡੇ
ਕੀ ਬਗੈਰ ਸਵਾਹ ਹੈ
ਇਸ ਬਾਤ ਦਾ
ਉੱੜ ਰਹੀ ਰਾਖ਼ ਦਾ
ਦਿਨ ਦੀਵੀਂ ਰਾਤ ਦਾ
ਸਮਾਂ ਗਵਾਹ ਹੈ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly