ਠੁਮਰੀ ਪਿਆਰ ਦੀ

ਨੀਰ ਪੰਜਾਬੀ ਯੂ਼ ਐਸ ਏ

(ਸਮਾਜ ਵੀਕਲੀ)

ਠੁਮਰੀ ਪਿਆਰ ਦੀ ਸੁਣਾ ਗਿਆ,
ਕਥਕ ਨ੍ਰਿਤ ਕਰਾ ਗਿਆ ।
ਜੁਗਾਂ-ਜੁਗਾਂਤਰਾਂ ਦੀ ਹਲਚਲ ਨੂੰ ,
ਮੌਨ ਸ਼ਲੋਕ ਨਾਲ ਟਿਕਾ ਗਿਆ ,
ਠੁਮਰੀ ਪਿਆਰ ਦੀ ਸੁਣਾ ਗਿਆ ।
ਵੇਦ, ਪੁਰਾਣ, ਗ੍ਰੰਥ ,
ਸਭ ਮਾਰਗ ਦਰਸ਼ਕ ,
ਵਸਲ ਵਾਲਾ ਦੀਪ ਜਗਾ ਗਿਆ,
ਠੁਮਰੀ ਪਿਆਰ ਦੀ ਸੁਣਾ ਗਿਆ ।
ਸਾਗਰ ਵਰਗੀ ਗਹਿਰਾਈ,
ਝੀਲ ਜਿਹੀ ਖਾਮੋਸ਼ੀ ,
ਕਾਇਨਾਤ ਦਾ ਅਜਬ ਕ੍ਰਿਸ਼ਮਾ ਦਿਖਾ ਗਿਆ,
ਠੁਮਰੀ ਪਿਆਰ ਦੀ ਸੁਣਾ ਗਿਆ ।
ਚਿੰਨ੍ਹ, ਪ੍ਰਤੀਕ, ਬਿੰਬ ,
ਦ੍ਰਿਸ਼ਟੀ ਅਤੇ ਸ਼੍ਰਿਸਟੀ ,
ਚਿੰਤਨ ਵਾਲੀ ਜੋਤ ਜਗਾ ਗਿਆ,
ਠੁਮਰੀ ਪਿਆਰ ਦੀ ਸੁਣਾ ਗਿਆ ।
ਸੰਤ-ਰੰਗੀ ਪੀਂਘਾਂ ਛਾਈਆਂ ਅੰਬਰ ਤੇ,
ਹਯਾਤ ਤੇ ਅੰਮ੍ਰਿਤ ਬਰਸਾ ਗਿਆ ।
ਕੋਰਾ ਵਰਕਾ ਮਨ ਦਾ ,
ਸਮੇਂ ਦੀ ਧਰਾਤਲ ਤੇ ਸੁਫ਼ਨੇ ਸਜਾ ਗਿਆ,
ਠੁਮਰੀ ਪਿਆਰ ਦੀ ਸੁਣਾ ਗਿਆ ।
ਤਿੱਤਲੀਆਂ ਮੰਡਰਾਈਆਂ ਫੁੱਲਾਂ ਤੇ,
ਜੀਵਨ ਖਿੜ-ਖਿੜ ਕਰਕੇ ਹੱਸਿਆ ,
ਪ੍ਰਕਿਰਤੀ ਤੋਂ ਛੋਟੇ ਸਾਰੇ ਯੁੱਗ ,
ਅਗਿਆਤ ਰਹੱਸ ਇਹ ਖੋਲ੍ਹਿਆ ।
ਠੁਮਰੀ ਪਿਆਰ ਦੀ ਸੁਣਾ ਗਿਆ,
ਕਥਕ ਨ੍ਰਿਤ ਕਰਾ ਗਿਆ ॥

ਨੀਰ ਪੰਜਾਬੀ ਯੂ਼ ਐਸ ਏ

 

Previous articleਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸ਼ੋਸ਼ੀਏਸ਼ਨ ਜਿਲ੍ਹਾ ਮਾਨਸਾ ਦੀ ਹੋਈ ਚੋਣ
Next articleਏਹੁ ਹਮਾਰਾ ਜੀਵਣਾ ਹੈ – 195