ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਕਪੂਰਥਲਾ ਵਿੱਚ ਦੇਰ ਸ਼ਾਮ ਵਿਧਾਇਕ ਦੀ ਕੋਠੀ ਦੇ ਨੇੜੇ ਇੱਕ ਲੜਕੀ ਉੱਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਜ਼ਖਮੀ ਨੌਜਵਾਨ ਲੜਕੀ ਨੂੰ ਪੀ ਸੀ ਆਰ ਟੀਮ ਦੀ ਮਦਦ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਡੀ ਐਸ ਪੀ ਸਬ ਡਵੀਜ਼ਨ ਸੀ਼ਤਲ ਸਿੰਘ ਨੇ ਦੱਸਿਆ ਕਿ ਗੋਲੀ ਲੜਕੀ ਦੀ ਲੱਤ ਦੇ ਆਰ ਪਾਰ ਹੋ ਗਈ । ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਉੱਥੇ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ 35 ਸਾਲ ਵਾਸੀ ਔਜਲਾ ਰੋਡ ਨਜ਼ਦੀਕ ਬਰੈਡ ਫੈਕਟਰੀ ਸ਼ਾਮ ਕਰੀਬ 5:30 ਵਜੇ ਆਪਣੀ ਡਿਊਟੀ ਤੋਂ ਬਾਅਦ ਘਰ ਜਾ ਰਹੀ ਸੀ। ਵਿਧਾਇਕ ਦੀ ਕੋਠੀ ਤੋਂ ਥੋੜੀ ਅੱਗੇ ਜਾਂਦੇ ਹੀ ਬੁਲੇਟ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਏ ਅਤੇ ਉਹਨਾਂ ਨੇ ਨੌਜਵਾਨ ਲੜਕੀ ਦੇ ਫਾਇਰਿੰਗ ਕਰ ਦਿੱਤੀ ਗੋਲੀ ਉਸਦੀ ਲੱਤ ਦੇ ਆਰ ਪਾਰ ਹੋ ਗਈ। ਘਟਨਾ ਦੇ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ। ਉੱਥੇ ਹੀ ਇਹ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੇ ਪੀ ਸੀ ਆਰ ਇੰਚਾਰਜ ਚਰਨਜੀਤ ਸਿੰਘ ਦੀ ਟੀਮ ਨੇ ਜ਼ਖ਼ਮੀ ਨੂੰ ਸਿਵਿਲ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ । ਡੀ ਐਸ ਪੀ ਸਬ ਡਿਵੀਜ਼ਨ ਸੀਤਲ ਸਿੰਘ ਨੇ ਇਹ ਵੀ ਦੱਸਿਆ ਕਿ ਨੌਜਵਾਨ ਮਨਪ੍ਰੀਤ ਕੌਰ ਕਈ ਸਾਲਾਂ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ ਅਤੇ ਹਮਲਾ ਕਰਨ ਵਾਲੇ ਇੱਕ ਨੌਜਵਾਨ ਨਾਲ ਇਸ ਦਾ ਵਿਵਾਦ ਸੀ। ਲੜਕੀ ਨੇ ਦੱਸਿਆ ਕਿ ਨੌਜਵਾਨ ਸੂਰਜ ਥਾਪਰ ਨੇ ਅੱਜ ਉਸ ਉੱਤੇ ਫਾਇਰਿੰਗ ਕੀਤੀ ਹੈ। ਜ਼ਖ਼ਮੀ ਦੇ ਬਿਆਨ ਤੇ ਸੂਰਜ ਵਾਸੀ ਪਿੰਡ ਦਬੁਰਜੀ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਸਿਟੀ ਥਾਣਾ ਪੁਲਸ ਦੀ ਟੀਮ ਛਾਪੇਮਾਰੀ ਕਰ ਰਹੀ ਹੈ।
HOME ਤਿੰਨ ਮੋਟਰਸਾਈਕਲ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਲੜਕੀ ਦੇ ਉੱਤੇ ਫਾਇਰਿੰਗ, ਲੜਕੀ...



