HOME ਮੋਹ ਦੇ ਰਿਸ਼ਤੇ

ਮੋਹ ਦੇ ਰਿਸ਼ਤੇ

   (ਸਮਾਜ ਵੀਕਲੀ)  ਨਿੱਕੇ ਹੁੰਦਿਆਂ ਨੂੰ ਰਿਸ਼ਤਿਆਂ ਅਤੇ ਉਹਨਾਂ ਦੇ ਨਾਵਾਂ ਦੀ ਬਹੁਤੀ ਸਮਝ ਨਹੀਂ ਸੀ । ਜਦੋਂ ਕਦੇ ਪਾਪਾ ਦੇ ਮਾਮੀ ਜੀ ਵਰਗੇ ਸਾਡੇ ਕੋਲ ਆਉਂਦੇ ਤਾਂ ਉਹ ਮੇਰੇ ਦਾਦੀ ਜੀ ਨੂੰ ਬੀਬੀ ਜੀ ਕਹਿੰਦੇ । ਅਸੀਂ ਵੀ ਆਪਣੇ ਦਾਦੀ ਨੂੰ ਸਾਰੇ ਬੀਬੀ ਕਹਿੰਦੇ ਸੀ । ਪਰ ਸਮਝ  ਨਾ ਆਉਂਦੀ ਵੀ ਮਾਮੀ ਜੀ ਤਾਂ ਵੱਡੇ ਨੇ ਫਿਰ ਉਹ ਦਾਦੀ ਨੂੰ ਬੀਬੀ ਕਿਉਂ ਕਹਿੰਦੇ ਹਨ । ਹੌਲੀ- ਹੋਲੀ ਵੱਡੇ ਹੋਇਆ ਤੋਂ ਪਤਾ ਲੱਗਿਆ ਵੀ ਮਾਮੀ ਜੀ ਤੇ ਦਾਦੀ ਜੀ ਦਾ ਨਨਾਣ ਭਰਜਾਈ ਦਾ ਰਿਸ਼ਤਾ ਹੈ ਤੇ ਭਰਜਾਈ ਆਪਣੀ ਨਨਾਣ ਨੂੰ ਬੀਬੀ ਕਹਿੰਦੀ ਹੈ । ਮੇਰੇ ਮੰਮੀ ਮੇਰੇ ਭੂਆ ਜੀ ਨੂੰ ਭੈਣ ਜੀ ਕਹਿੰਦੇ । ਸ਼ਾਇਦ ਸਮਾਂ ਬਦਲਣ ਨਾਲ ਬੀਬੀ ਜੀ ਸ਼ਬਦ ਨੇ ਭੈਣ ਜੀ ਸ਼ਬਦ ਦਾ ਰੂਪ ਲੈ ਲਿਆ । ਮੇਰੀ ਭਰਜਾਈ ਮੈਨੂੰ ਦੀਦੀ ਕਹਿ ਬੁਲਾਉਂਦੀ ਹੈ । ਰਿਸ਼ਤਿਆਂ ਦੇ ਨਾਮ ਸਮੇਂ ਨਾਲ ਬਦਲ ਜਾਂਦੇ ਹਨ । ਪਰ ਨਾਮ ਚਾਹੇ ਬਦਲ ਜਾਣ ਪਰ ਰਿਸ਼ਤਿਆਂ ਵਿਚਲਾ ਮੋਹ – ਪਿਆਰ , ਸਨੇਹ ਤੇ ਆਪਣਾਪਨ ਕਦੇ ਵੀ ਨਹੀਂ ਬਦਲਣਾ ਚਾਹੀਦਾ

ਜਸਪ੍ਰੀਤ ਕੌਰ ਧਾਲੀਵਾਲ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਰਤਾਨੀਆ ਵਿਚ ਪੁਲਿਸ ਕਮਿਸ਼ਨਰ ਦਾ ਪਦ ਖਤਮ ਕੀਤਾ ਜਾਵੇਗਾ
Next articleਤਿੰਨ ਮੋਟਰਸਾਈਕਲ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਲੜਕੀ ਦੇ ਉੱਤੇ ਫਾਇਰਿੰਗ, ਲੜਕੀ ਦਾ ਆਪਣੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ