HOME ਤਿੰਨ ਗ੍ਰਾਮ ਹੈਰੋਇਨ ਕਾਰ ਸਮੇਤ 1 ਕਾਬੂ, ਕਾਰ ਵੀ ਲਈ ਕਬਜ਼ੇ ‘ਚ

ਤਿੰਨ ਗ੍ਰਾਮ ਹੈਰੋਇਨ ਕਾਰ ਸਮੇਤ 1 ਕਾਬੂ, ਕਾਰ ਵੀ ਲਈ ਕਬਜ਼ੇ ‘ਚ

3
ਕੈਪਸ਼ਨ- ਕਾਬੂ ਕੀਤਾ ਗਿਆ ਆਰੋਪੀ ਪੁਲਿਸ ਪਾਰਟੀ ਨਾਲ।
ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )- ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾ. ਮਹਿਤਾਬ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇਨਬਿੰਨ ਪਾਲਣਾ ਕਰਦੇ ਹੋਏ  ਕਾਠਗੜ੍ਹ ਪੁਲਿਸ ਨੇ ਗਸ਼ਤ/ਚੈਕਿੰਗ ਦੌਰਾਨ  ਇਕ ਕਾਰ ਚਾਲਕ ਨੂੰ  ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ. ਰਾਜ ਕੁਮਾਰ  ਅਤੇ ਐਚ.ਸੀ. ਧੰਨਪਤ ਰਾਏ ਸਿੰਘ ਨੇ ਦੱਸਿਆ ਕਿ ਉਹਨਾਂ ਦੀ  ਅਗੁਵਾਈ ਵਿੱਚ ਪੁਲਿਸ ਪਾਰਟੀ  ਕਾਠਗੜ ਖੱਡ ਵੱਲ ਗਸ਼ਤ ਕਰ ਰਹੀ ਸੀ ਕਿ ਇਸ ਦੌਰਾਨ  ਸਿਵਲ ਹਸਪਤਾਲ ਦੇ ਕੋਲ ਇਕ ਕਾਰ ਨੰਬਰ ਪੀਬੀ 34 ਸੀ 8414  ਖੜੀ ਸੀ ਪਰੰਤੂ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਦਾ ਚਾਲਕ ਉਸ ਵਿੱਚੋਂ ਨਿਕਲ ਕੇ ਖਿਸਕਣ ਲੱਗਾ  ਪੁਲਿਸ ਪਾਰਟੀ ਨੂੰ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ  ਕਾਰ ਚਾਲਕ ਨੂੰ  ਕਾਬੂ ਕਰਕੇ ਜਦੋਂ ਕਾਰ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ। ਆਰੋਪੀ ਦੀ ਪਹਿਚਾਣ ਤਰੁਣ ਸ਼ਰਮਾ ਉਰਫ ਤਰੁਣ ਪੁੱਤਰ  ਦੀਪਕ ਸ਼ਰਮਾ ਵਾਸੀ ਮਹਿਮੂਦਪੁਰ ਗਾਦੜੀਆਂ ਥਾਣਾ ਬਲਾਚੌਰ  ਦੇ ਰੂਪ ਵਿੱਚ ਹੋਈ। ਪੁਲਿਸ ਨੇ ਉਕਤ ਆਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਦੇ ਹੋਏ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਮਲਾ ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਦਾ
Next articleਆਯੁਰਵੇਦ ਦਿਵਸ ’ਤੇ ਡੇਰਾਬੱਸੀ ’ਚ ਪਹਿਲਾ ਆਯੁਰਵੇਦਿਕ ਕੈਂਪ ਆਯੋਜਿਤ, ਸੇਵਾ ਪਖਵਾਡਾ ਮਿਸ਼ਨ ਤਹਿਤ ਮੁਫ਼ਤ ਸਿਹਤ ਜਾਂਚ