HOME ਮਾਮਲਾ ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਦਾ

ਮਾਮਲਾ ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਦਾ

5

ਬੀਕੇਯੂ ਪੰਜਾਬ ਵੱਲੋਂ 25 ਨੂੰ ਪੁਤਲਾ ਫੂਕਣ ਤੋਂ ਬਾਅਦ 26 ਨੂੰ ਮੁਕੰਮਲ ਰੋਡ ਬੰਦ ਦੀ ਚਿਤਾਵਨੀ 

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਨਕੋਦਰ ਤੋਂ ਜਗਰਾਓਂ ਰੋਡ ਦੀ ਬੇਹੱਦ ਤਰਸਯੋਗ ਹਾਲਤ ਨੂੰ ਲੈ ਕੇ ਵਾਰ ਵਾਰ ਟੋਲ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਨੂੰ ਕੋਈ ਆਰਥਕ ਬੂਰ ਨਾ ਪੈਣ ਕਾਰਨ ਮਿਤੀ 19 ਸਤੰਬਰ ਤੋਂ ਹੁਣ ਤੱਕ ਰਾਜਦੀਪ ਟੋਲ ਤੇ ਅਣਮਿੱਥੇ ਸਮੇਂ ਲਈ ਪਰਚੀ ਮੁਕਤ ਕੀਤਾ ਗਿਆ ਹੈ ਪ੍ਰੰਤੂ ਕਿਸੇ ਵੀ ਟੋਲ ਅਧਿਕਾਰੀ ਜਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਾ ਸਰਕਣ ਕਰਕੇ ਬੀਕੇਯੂ ਪੰਜਾਬ ਅਤੇ ਇਲਾਕਾ ਨਿਵਾਸੀਆਂ ਅਤੇ ਹਮ ਖਿਆਲੀ ਜਥੇਬੰਦੀਆਂ ਵੱਲੋਂ ਭਰਮੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ। ਕਿ 25 ਸਤੰਬਰ ਨੂੰ ਸਵੇਰੇ ਗਿਆਰਾਂ ਵਜੇ ਰੋਹਿਨ ਰਾਜਦੀਪ ਟੋਲ ਪਲਾਜ਼ਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ 26 ਸਤੰਬਰ ਨੂੰ ਸਵੇਰੇ 11 ਵਜੇ ਟੋਲ ਪਲਾਜ਼ਾ ਤੋਂ ਰੋਡ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸਾਸਨ ਹੋਵੇਗਾ। ਇਸ ਮੀਟਿੰਗ ਦੌਰਾਨ ਇਹ ਵੀ ਵਿਚਾਰ ਕੀਤਾ ਗਿਆ ਕਿ ਇਸ ਸੰਘਰਸ਼ ਨੂੰ ਨੇਪਰੇ ਚਾੜ੍ਹਨ ਭਰਾਤਰੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦਾ ਸਾਥ ਲਿਆ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ, ਤਜਿੰਦਰਪਾਲ ਸਿੰਘ ਸਿੱਧੂ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਹਰਜਿੰਦਰ ਸਿੰਘ ਚੰਦੀ ਪ੍ਰੈਸ ਸਕੱਤਰ ਪੰਜਾਬ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਬਲਜਿੰਦਰ ਸਿੰਘ ਕੰਗ, ਰਣਜੀਤ ਸਿੰਘ ਕੋਹਾੜ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਮਹਿਤਪੁਰ, ਇਕਬਾਲ ਸਿੰਘ, ਮਹਿੰਦਰ ਸਿੰਘ ਬਲਾਕ ਪ੍ਰਧਾਨ, ਪਾਲ ਸਿੰਘ ਬੀਟਲ, ਦਵਿੰਦਰ ਸਿੰਘ ਗੋਪੀ ਬੀਟਲ, ਸੁਖਬੀਰ ਸਿੰਘ, ਸਤਬੀਰ ਸਿੰਘ, ਗੁਰਮੁਖ ਸਿੰਘ ਸਰਪੰਚ, ਗੁਰਮੁਖ ਸਿੰਘ ਬੁਰਜ ਹਸਨ, ਸੰਤੋਖ ਸਿੰਘ, ਭਜਨ ਸਿੰਘ, ਹਰਜਿੰਦਰ ਸਿੰਘ, ਸੋਹਣ ਸਿੰਘ, ਬਲਵੰਤ ਸਿੰਘ, ਜਗਮੋਹਨ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ ਗੋਬਿੰਦਪੁਰ, ਬਾਬਾ ਨਿਰਮਲ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਨਿਸ਼ਾਨ ਸਿੰਘ, ਮਖਣ ਸਿੰਘ, ਨਰਿੰਦਰ ਸਿੰਘ ਨੰਬਰਦਾਰ, ਨਗਿੰਦਰ ਸਿੰਘ ਪਰਜੀਆ, ਪਰਮਜੀਤ ਸਿੰਘ ਨਾਰੰਗਪੁਰ, ਸੋਨੂੰ ਆਦਰਮਾਨ, ਭੁਪਿੰਦਰ ਸਿੰਘ, ਕੁਲਵੰਤ ਸਿੰਘ, ਸੁਲੱਖਣ ਸਿੰਘ, ਗੁਰਬਚਨ ਸਿੰਘ, ਹਰਬੰਸ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਸੁਚਾ ਸਿੰਘ, ਜੋਗਿੰਦਰ ਸਿੰਘ ਆਦਰਾਮਾਨ, ਨਰਿੰਦਰ ਸਿੰਘ, ਸੁਰਜੀਤ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTHE IMPORTANCE OF NUTS
Next articleਤਿੰਨ ਗ੍ਰਾਮ ਹੈਰੋਇਨ ਕਾਰ ਸਮੇਤ 1 ਕਾਬੂ, ਕਾਰ ਵੀ ਲਈ ਕਬਜ਼ੇ ‘ਚ