ਮਿਸ਼ਨ ਸਮੱਰਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕੀਤੇ ਜਾਣ – ਕੰਵਲਜੀਤ ਸਿੰਘ
ਕਪੂਰਥਲਾ, (ਕੌੜਾ)- ਐਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੰਦਾ ਧਵਨ ਦੀ ਅਗਵਾਈ ਹੇਠ ਮਿਸ਼ਨ ਸਮਰੱਥ ਤਹਿਤ ਤਿੰਨ ਰੋਜ਼ਾ ਬਲਾਕ ਰਿਸੋਰਸ ਪਰਸਨਜ਼ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਰਕਾਰੀ ਐਲੀਮੈਂਟਰੀ ਸਕੂਲ ਤੋਪਖਾਨਾ ਵਿਖੇ ਸ਼ੁਰੂ ਹੋਈ। ਇਸ ਦੌਰਾਨ ਸਟੇਟ ਰਿਸੋਰਸ ਪਰਸਨ ਹਰਮਿੰਦਰ ਸਿੰਘ ਜੋਸਨ ਅਬਜਰਵਰ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ 9 ਬਲਾਕਾਂ ਦੇ ਕੁੱਲ 35 ਰਿਸੋਰਸ ਪਰਸਨ ਨੇ ਭਾਗ ਲਿਆ। ਜਿਹਨਾਂ ਨੂੰ ਜਿਲਾ ਰਿਸੋਰਸ ਪਰਸਨ ਕੁਲਦੀਪ ਚੰਦ, ਸਿਮਰਨਜੀਤ ਸਿੰਘ ਅਤੇ ਅਕਬਰ ਖਾਨ ਨੇ ਸਮੂਹ ਬਲਾਕ ਰਿਸੋਰਸ ਪਰਸਨ ਨੂੰ ਮਿਸ਼ਨ ਸਮਰੱਥ ਲਈ ਪੰਜਾਬੀ, ਅੰਗਰੇਜ਼ੀ ਤੇ ਗਣਿਤ ਵਿਸ਼ਿਆਂ ਨਾਲ ਸੰਬੰਧਿਤ ਟੀਚਿਆਂ, ਟੀ ਐਲ ਐਮ ਬਾਰੇ ਮਟੀਰੀਅਲ ਬਾਰੇ ਅਤੇ ਜਾਂਚ ਕਰਨ ਸਬੰਧੀ ਵੱਖ ਵੱਖ ਬਰੀਕੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਵੱਲੋਂ ਇਸ ਟ੍ਰੇਨਿੰਗ ਦਾ ਨਿਰੀਖਣ ਕੀਤਾ ਗਿਆ। ਕੰਵਲਜੀਤ ਸਿੰਘ ਨੇ ਵੱਖ ਵੱਖ ਬਲਾਕਾਂ ਦੇ ਰਿਸੋਰਸ ਪਰਸਨ ਨੂੰ ਵਿਭਾਗ ਦੁਆਰਾ ਚਲਾਏ ਜਾ ਰਹੇ ਮਿਸ਼ਨ ਸਮੱਰਥ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਹਰ ਸਕੂਲ ਦੇ ਅਧਿਆਪਕ ਤੱਕ ਪਹੁੰਚਾਉਣਾ ਤੇ ਮਿਸ਼ਨ ਸਮੱਰਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਮਨਜੀਤ ਲਾਲ ਸੀ ਐੱਮ ਟੀ, ਸਤਨਾਮ ਸਿੰਘ, ਨਵਤੇਜ ਸਿੰਘ, ਰਾਜੂ ਜੈਨਪੁਰੀ, ਰਚਨਾ ਪੁਰੀ, ਸ਼੍ਰੀਮਤੀ ਜਸਪ੍ਰੀਤ ਕੌਰ, ਹਰਪ੍ਰੀਤ ਸਿੰਘ ਭਲੱਥ ,ਤਰਸੇਮ ਸਿੰਘ, ਮੰਗਵਿੰਦਰ ਪਾਲ ਸਿੰਘ, ਸੋਹਲ ਲਾਲ, ਬਲਜਿੰਦਰ ਕੁਮਾਰ, ਰੁਪਿੰਦਰ ਸਿੰਘ ਆਦਿ ਬੀ ਆਰ ਪੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly