ਨਵੀਂ ਦਿੱਲੀ (ਸਮਾਜ ਵੀਕਲੀ): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਪਿਛਲੇ ਹਫ਼ਤੇ ਜਾਨੋਂ ਮਾਰਨ ਦੀਆਂ ਤਿੰਨ ਵਾਰ ਕੋਸ਼ਿਸ਼ਾਂ ਹੋਈਆਂ ਸਨ। ਇਹ ਖ਼ੁਲਾਸਾ ਯੂਕੇ ਦੇ ਰਸਾਲੇ ‘ਦਿ ਟਾਈਮਜ਼’ ਨੇ ਕੀਤਾ ਹੈ। ਰੂਸੀ ਹਮਾਇਤ ਪ੍ਰਾਪਤ ਵੈਗਨਰ ਗਰੁੱਪ ਅਤੇ ਚੇਚੇਨ ਵਿਸ਼ੇਸ਼ ਬਲਾਂ ਦੇ ਭਾੜੇ ਦੇ ਸੈਨਿਕ ਜ਼ੇਲੈਂਸਕੀ ਨੂੰ ਮਾਰਨ ਲਈ ਭੇਜੇ ਗਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਅੰਦਰਲੇ ਜੰਗ ਵਿਰੋਧੀ ਅਨਸਰਾਂ ਨੇ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ। ਵੈਗਨਰ ਦੇ ਸੈਨਿਕਾਂ ਵੱਲੋਂ ਕੀਵ ’ਚ ਕੀਤੀ ਗਈ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਗਰੁੱਪ ਨੇੜਲੇ ਸੂਤਰਾਂ ਨੇ ਕਿਹਾ ਕਿ ਜ਼ੇਲੈਂਸਕੀ ਦਾ ਸੁਰੱਖਿਆ ਘੇਰਾ ਬਹੁਤ ਮਜ਼ਬੂਤ ਹੈ। ਸ਼ਨਿਚਰਵਾਰ ਨੂੰ ਕੀਵ ਦੇ ਬਾਹਰਵਾਰ ਜ਼ੇਲੈਂਸਕੀ ’ਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਬਣਾਇਆ ਗਿਆ ਸੀ। ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਚੇਚੇਨ ਹਮਲਾਵਰਾਂ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly