ਕੌਮੀ ਮੱਛੀ ਪਾਲਕ ਦਿਵਸ ਮਨਾਇਆ

ਕੈਪਸ਼ਨ-ਕਿਸਾਨਾਂ ਨੂੰ ਨਵਾਂ ਆਰ.ਏ.ਐਸ ਸਿਸਟਮ ਅਤੇ ਬਾਇਓਫਲੋਕ ਤਕਨੀਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ

• ਕਿਸਾਨਾਂ ਨੂੰ ਨਵਾਂ ਆਰ.ਏ.ਐਸ ਸਿਸਟਮ ਅਤੇ ਬਾਇਓਫਲੋਕ ਤਕਨੀਕ ਅਪਣਾਉਣ ਲਈ ਕੀਤਾ  ਪ੍ਰੇਰਿਤ

ਕਪੂਰਥਲਾ, 10 ਜੁਲਾਈ (ਕੌੜਾ) (ਸਮਾਜਵੀਕਲੀ): ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਸ਼੍ਰੀ ਹਰਿੰਦਰਜੀਤ ਸਿੰਘ ਬਾਵਾ ਨੇ ਦੱਸਿਆ ਹਰ ਸਾਲ 10 ਜੁਲਾਈ ਨੂੰ ਕੌਮੀ ਮੱਛੀ ਪਾਲਕ ਦਿਵਸ ਮਹਾਨ ਵਿਗਿਆਨੀ ਡਾ.ਕੇ.ਐਚ. ਅਲੀਕੁਨ• ਅਤੇ ਡਾ. ਹੀਰਾ ਲਾਲ ਚੌਧਰੀ ਜੀ ਵੱਲੋਂ 1957 ਵਿੱਚ ਪਹਿਲੀ ਵਾਰ ਮਨਸੂਈ ਢੰਗ ਨਾਲ ਮੱਛੀਆਂ ਦੀ ਬਰੀਡਿੰਗ ਕਰਵਾਉਣ ਦੇ ਕੀਤੇ ਗਏ ਖੋਜ ਕਾਰਜ ਨੂੰ ਸਮਰਪਿਤ ਹੁੰਦਾ ਹੈ। ਇਹ ਦਿਵਸ ਮਨਾਉਣ ਦਾ ਮਕਸਦ ਕਿਸਾਨਾਂ ਨੂੰ ਮੱਛੀ ਪਾਲਣ ਧੰਦਾ, ਸਹਾਇਕ ਧੰਦੇ ਜਾਂ ਮੁੱਖ ਕਿੱਤੇ ਵੱਜੋਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

ਇਸ ਸਾਲ ਇਹ ਦਿਵਸ ਮਨਾਉਣ ਸਬੰਧੀ ਸਰਕਾਰ ਦਾ ਮੰਤਵ ਮੱਛੀ ਪਾਲਣ ਦੇ ਖੇਤਰ ਨਵੀਂ ਤਕਨੌਲਜੀ ਦਾ ਵਿਸਥਾਰ ਕਰਨਾ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਆਰ.ਏ.ਐਸ ਸਿਸਟਮ ਅਤੇ ਬਾਇਓਫਲੋਕ ਤਕਨੀਕ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਇਹ ਮੱਛੀ ਪਾਲਣ ਧੰਦਾ ਹੋਰ ਸੁਖਾਲਾ ਬਣ ਜਾਵੇਗਾ।

ਇਸ ਮੌਕੇ ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਸ਼੍ਰੀ ਹਰਿੰਦਰਜੀਤ ਸਿੰਘ ਬਾਵਾ ਵੱਲੋ ਮੱਛੀ ਪਾਲਕਾ ਨੂੰ ਮੱਛੀ ਫਾਰਮ ‘ਤੇ ਤਿਆਰ ਕੀਤਾ ਮੱਛੀ ਦਾ ਪੂੰਗ ਦਿੱਤਾ ਗਿਆ। ਇਸ ਸਮੇਂ ਆਏ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਕਿਸਾਨਾਂ ਨੂੰ ਨਵਾਂ ਆਰ.ਏ.ਐਸ ਸਿਸਟਮ ਅਤੇ ਬਾਇਓਫਲੋਕ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਉਹਨਾਂ ਉਮੀਦ ਕੀਤੀ ਕਿ ਕਿਸਾਨ ਵੀਰ ਇਹ ਤਕਨੀਕ ਅਪਣਾ ਕੇ ਜਿੱਥੇ ਆਪਣੇ ਰੋਜਗਾਰ ਵਿੱਚ ਵਾਧਾ ਕਰਨਗੇ, ਉਥੇ ਦੇਸ਼ ਦੀ ਆਰਥਿਕਤਾ ਵਿੱਚ ਵੀ ਯੋਗਦਾਨ ਪਾਉਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸ਼੍ਰੀ ਰੋਹਿਤ ਬਾਂਸਲ, ਫਾਰਮ ਸੁਪਰਡੰਟ ਸ਼੍ਰੀ ਬਲਵਿੰੰਦਰ ਸਿੰਘ, ਮੱਛੀ ਪਾਲਣ ਅਫਸਰ, ਸੁਲਤਾਨਪੁਰ ਲੋਧੀ ਅਤੇ ਮੱਛੀ ਪਾਲਕ ਸ਼੍ਰੀ ਹਰਮਿੰਦਰ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਮੌਜੂਦ ਸਨ।

Previous articleशरारती तत्‍वों द्वारा अंबेडकर के मुम्‍बई के दादर में राज गृह की तोड़फोड़ की कड़े शब्दों में निंदा
Next articleAditi Rao Hydari talks about ‘only nation’ she’s visiting in 2020