ਸਵੇਰ ਦੀ ਸੈਰ ਦੇ ਨਾਲ ਨਾਲ ਵਿਚਾਰ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਸੱਚਮੁੱਚ ਅੱਜ ਕੱਲ੍ਹ ਫੇਸਬੁੱਕ ‘ਤੇ ਬਹੁਤ ਵਧੀਆ ਤੇ ਖ਼ੂਬਸੂਰਤ ਸਾਹਿਤ ਦੀ ਵਰਖਾ ਹੋ ਰਹੀ ਹੈ। ਉਮੀਦਾਂ ਤੋਂ ਬਾਹਰ।

ਨਵੇਂ ਨਵੇਂ ਮੁੰਡੇ ਕੁੜੀਆਂ ਤੇ ਹੰਢੇ ਹੋਏ ਸਾਹਿਤਕਾਰ ਵੀ ਇਸ ਪਲੇਟਫਾਰਮ ਦਾ ਸਹਾਰਾ ਲੈ ਰਹੇ ਹਨ। ਨਵੀਆਂ ਨਵੀਆਂ ਕਹਾਣੀਆਂ,ਗੀਤਾ, ਗ਼ਜ਼ਲਾਂ, ਲੇਖ ਤੇ‌ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ, ਵਿਚਾਰ, ਦੇਖਣ ਪੜ੍ਹਨ ਨੂੰ ਮਿਲ ਰਹੇ ਹਨ।

ਵਿਚਾਰ ਅੰਦਰ ਰੱਖਣ,ਅੰਦਰ ਸੰਭਾਲਣ ਦੀ ਹੁਣ ਜ਼ਰੂਰਤ ਨਹੀਂ। ਪਾਠਕ ਵੀ ਆਪਣਾ ਪ੍ਰਤੀਕਰਮ,(ਸਜਾ ਤੇ ਇਨਾਮ ਰੂਪ ਵਿਚ) ਕੂਮੈਂਟ ਕਰਕੇ ਦਿੰਦੇ ਹਨ। ਹੁਣ ਪਾਠਕ ਤੇ ਫੇਸਬੁੱਕ ਮਿੱਤਰ ਐਨਾ ਵੀ ਸਮਝ ਚੁੱਕੇ ਹਨ ਕਿ ਕਿਸ ਦੀ ਆਈ.ਡੀ.ਨਕਲੀ ਹੈ ਤੇ ਕਿਸ ਦੀ ਅਸਲੀ।
ਮੈਨੂੰ ਲਗਦਾ ਹੈ ਕਿ ਨਕਲੀ ਆਈ.ਡੀ. ਵਾਲੇ ਜ਼ਿਆਦਾਤਰ ਲੋਕਾਂ ਨੇ,ਆਪਣੇ ਪੇਜ ਬਣਾਏ ਹੋਏ ਨੇ, ਜਿਨ੍ਹਾਂ ਦੇ ਫੇਸਬੁੱਕ ਪੇਜ ਗ਼ਲਤ ਨੇ ਉਹਨਾਂ ਨੇ ਜਾਂ ਤਾਂ ਆਪਣੀ ਅਸਲ ਪਹਿਚਾਣ ਛੁਪਾਉਣ ਲਈ ਕਿਸੇ ਹੋਰ ਦੀ ਫ਼ੋਟੋ ਲਗਾਈ ਹੁੰਦੀ ਹੈ ਜਾਂ ਫ਼ੋਟੋ ਲਗਾਈ ਹੀ ਨਹੀਂ ਹੁੰਦੀ।

ਸਾਰੇ ਫੇਸਬੁੱਕ ‘ਤੇ ਸੁਹਿਰਦ ਸੱਜਣਾਂ, ਮਿੱਤਰਾਂ, ਪਿਆਰਿਆਂ ਨੂੰ ਬੇਨਤੀ ਹੈ ਕਿ ਉਹ ਜਿਸ ਕਿਸੇ ਨੇ ਕੋਈ ਧਾਰਮਿਕ ਮਹਾਂਪੁਰਖ ਦੀ ਫ਼ੋਟੋ ਲਗਾਈ ਹੈ ਜਾਂ ਕਿਸੇ ਫਿਰਕੂ ਦੀ ਜਾਂ ਆਪਣੀ ਆਈ.ਡੀ. ਲਾਕ ਕਰ ਕੇ ਫਰੈੱਡ ਰੁਕੈਸ਼ਟ ਭੇਜਦੇ ਹਨ ਉਹਨਾਂ ਨੂੰ ਮਿੱਤਰ ਮੰਡਲੀ ਵਿਚ ਸਵੀਕਾਰ ਨਾ ਕਰੋ।

ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਜਿੰਨੇ ਉਪਰਾਲੇ ਹੋ ਸਕਦੇ ਹਨ ਵੱਧ ਤੋਂ ਵੱਧ ਯਤਨ ਕਰੋ। ਨਵੇਂ ਵਿਚਾਰਾਂ ਨੂੰ ਆਪਣੀ ਸੱਭਿਅਤਾ ਦੀ ਕੁਠਾਲੀ ਵਿਚ ਪਰਖ ਕੇ ਉਹਨਾਂ ਨੂੰ ਅੱਗੇ ਤੋਰੋ।

ਅੱਜ ਕੱਲ੍ਹ ਬਹੁਤ ਖੂਬਸੂਰਤ ਅੰਦਾਜ਼ ਵਿਚ ਰਿਸ਼ਤਿਆਂ ਦੀ ਟੁੱਟ ਭੱਜ ਤੇ ਜਿਨਸੀ ਸੰਬੰਧਾਂ ਬਾਰੇ ਵੀ ਲਿਖਿਆ ਜਾ ਰਿਹਾ ਹੈ। ਸੱਭਿਅਕ ਭਾਸ਼ਾ ਵਿਚ ਜੋ ਹੈ ਉਸ ਨੂੰ ਸਵੀਕਾਰ ਕਰਨਾ, ਬੱਚਿਆਂ ਤੱਕ ਸੱਭਿਅਕ ਤੇ ਸੂਝ ਨਾਲ ਸਿਰਜੇ, ਇਹਨਾਂ ਵਿਚਾਰਾਂ ਨੂੰ ਤੇ ਇਸ ਤਬਦੀਲੀ ਨੂੰ ਪਹੁੰਚਾਉਣਾ ਸਾਡਾ ਫਰਜ਼ ਹੈ।

ਬੱਚਿਆਂ ਵਿਚ ‌ਭਾਵਨਾਵਾਂ ਨੂੰ ਵਿਕਸਤ ਕਰਨ ਲਈ ਉਪਰਾਲੇ ਕਰੋ। ਸੱਚ ਨੂੰ ਸਵੀਕਾਰਨਾ ਤੇ ਸਿਸਟਮ ਵਿਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨਾ, ਨਸ਼ਿਆਂ ਤੋਂ ਤੇ ਫੁਕਰਪੁਣਾ ਤੋਂ ਦੂਰ ਰਹਿਣ ਦੇ ਤਰੀਕੇ ਸਮਝਾਓ। ਕਿਉਂਕਿ ਇਹਨਾਂ ਦੋ ਗੱਲਾਂ ਨੇ ਪੰਜਾਬ ਦੀ ਜਵਾਨੀ ਦਾ ਬਹੁਤ ਘਾਣ ਕੀਤਾ ਹੈ। ਚੰਗੇ ਵਿਚਾਰ ਨਾਲ ਜੇ ਮੈਨੂੰ ਕੋਈ ਟੈਗ ਕਰਦਾ ਹੈ ਤਾਂ ਸਵੀਕਾਰ ਕਰ ਲੈਂਦਾ ਹਾਂ।

ਆਚਾਰਾਂ, ਸਬਜ਼ੀਆਂ, ਰੋਟੀਆਂ, ਤੇ ਖਾਣੇ ਬਣਾਉਣ ਦੀ ਕਿਸਮਾਂ ਬਾਰੇ ਸੱਜਣ ਟੈਗ ਕਰਨ ਤੋਂ ਗ਼ੁਰੇਜ਼ ਕਰਨ। ਰੁਜ਼ਾਨਾ,ਦਿਨ ਵਿਚ ਬੇਮੌਸਮੇ, ਦਿਲ ਨੂੰ ਦੁਖਾਉਣ ਵਾਲੇ, ਬੇਮਤਲਬੇ ਟੈਗ ਖ਼ਤਮ ਕਰਨ ਲਈ ਬਹੁਤ ਸਮਾਂ ਜਾਇਆ ਹੁੰਦਾ ਹੈ।

ਮਿੱਤਰ ਟੋਲੀ ਨੂੰ ਮੈਨੂੰ ਤੰਗ ਕਰਨ ਦਾ ਪੂਰਾ ਹੱਕ ਹੈ ਪਰ ਮੇਰੇ ਸੱਜਣਾ, ਮਿੱਤਰਾਂ, ਪਿਆਰਿਆਂ ਨੂੰ ਅਸਿੱਧੇ ਰੂਪ ਵਿੱਚ ਟੈਗ ਕਰਕੇ ਉਹਨਾਂ ਨੂੰ ਦੁਖੀ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀ।ਟੈਗ ਕਰਨ ਵਾਲਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੈਨੂੰ ਟੈਗ ਕਰਨ ਦੇ ਨਾਲ ਉਹ ਮੈਥੋਂ ਵੀ ਜ਼ਿਆਦਾ ਮੇਰੇ ਸੱਜਣਾ ਮਿੱਤਰਾਂ ਨੂੰ ਦੁਖੀ ਕਰਦੇ ਹਨ ਕਿਉਂਕਿ ਉਹਨਾਂ ਲਈ ਇਹ ਟੈਗ ਬਹੁਤ ਗ਼ੈਰ ਜ਼ਰੂਰੀ ਹੈ।

ਸਾਹਿਤ ਦੀ ਕਿਸੇ ਵੰਨਗੀ ਨਾਲ ਟੈਗ ਸਵੀਕਾਰ ਕੀਤਾ ਜਾ ਸਕਦਾ ਹੈ ਪਰ ਬੇਥਵੀਆਂ ਨਹੀਂ।

ਗ਼ੁਸਤਾਖ਼ੀ ਮੁਆਫ਼।
(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲਵਾਨ ਧੀਆਂ ਦੀ ਚਰਚਾ ਸਮੁੰਦਰੋਂ ਪਾਰ ਵੀ!
Next articleIndia to produce own aircraft engines for Tejas as defence deals strengthened during PM Modi’s US visit: Sitharaman