ਖ਼ਿਆਲ

ਸ਼ਿਵਾਲੀ ਲਹਿਰਾਗਾਗਾ
(ਸਮਾਜ ਵੀਕਲੀ)
ਆਪ ਮੁਹਾਰੇ ਹਾਸਾ ਬੁੱਲ੍ਹੀਆਂ ਤੇ ਆ ਗਿਆ
ਫੁੱਲਾਂ ਕੋਲੋਂ ਲੰਘਦੀ ਨੂੰ ਚੇਤਾ ਤੇਰਾ ਆ ਗਿਆ
ਬੜੇ ਦਿਨਾਂ ਬਾਦ ਦਿਲਾਂ ਨੂੰ ਸੁਕੂਨ ਮਿਲਿਆ
ਇੱਕ ਖ਼ਿਆਲ ਤੇਰਾ ਆਕੇ ਮੇਰੀ ਰੂਹ ਮਹਿਕਾ ਗਿਆ
ਲੱਗੇ ਇਸ਼ਕ ਖ਼ੁਮਾਰੀ ਮੈਨੂੰ ਮੁੜ ਘੇਰ ਲੈਣਾ
ਐਸਾ ਨਸ਼ਾ ਤੇਰਾ ਮੇਰੀ ਰਗ ਰਗ ‘ਚ ਸਮਾ ਗਿਆ
ਬੜਾ ਬਚਦੀ ਸੀ ਰਹਿੰਦੀ ਭੇਦ ਨਹੀਂ ਸੀ ਖੋਲਦੀ
ਨੂਰ ਅੱਖੀਆਂ ਦਾ ਮੇਰਾ  ਸਾਰੇ ਪਰਦੇ ਗਿਰਾ ਗਿਆ
ਬਸ ਖ਼ਿਆਲ ਜੀਹਦੇ ਨੇ ਇਹ ਹਾਲ ਕਰ ਦਿੱਤਾ
‘ਸ਼ਿਵਾਲੀ’ ਹੋਊ ਕੀ ਨਜ਼ਾਰਾ ਜਦ ਉਹ ਖ਼ੁਦ ਆ ਗਿਆ
ਸ਼ਿਵਾਲੀ ਲਹਿਰਾਗਾਗਾ
ਗਣਿਤ ਅਧਿਆਪਕਾ
8289020303
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਿੰਨੀ ਕਹਾਣੀ
Next articleਸੜ ਜਾਏ ਤੇਰਾ ਏ ਸੀ