ਟੀਕਾਕਰਨ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ

ਮਾਨਸਾ (ਸਮਾਜ ਵੀਕਲੀ) ( ਔਲਖ ) ਕੋਵਿਡ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਿਹਤ ਮੁਲਾਜ਼ਮਾਂ ਨੇ ਬਿਨਾਂ ਕਿਸੇ ਐਤਵਾਰ ਅਤੇ ਗਜ਼ਟਿਡ ਛੁੱਟੀ ਤੋਂ ਲਗਾਤਾਰ ਸੇਵਾਵਾਂ ਨਿਭਾਈਆਂ ਹਨ। ਅੱਜਕਲ੍ਹ ਕੋਵਿਡ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਟੀਕਾਕਰਨ ਡਿਊਟੀ ਕਰਨ ਸਮੇਂ ਸਿਹਤ ਮੁਲਾਜ਼ਮਾਂ ਨੂੰ ਕਈ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਹਨ। ਸਿਹਤ ਮੁਲਾਜ਼ਮਾਂ ਨੇ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਅੱਜ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਲਈ ਮੀਟਿੰਗ ਕਰਕੇ ਇੱਕ ਮੰਗ ਪੱਤਰ ਸਿਵਲ ਸਰਜਨ ਮਾਨਸਾ ਡਾ ਹਤਿੰਦਰ ਕਲੇਰ ਨੂੰ ਦਿੱਤਾ।

ਇਨ੍ਹਾਂ ਮੰਗਾਂ ਵਿੱਚ ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੈਕਸੀਨੇਸਨ ਅਤੇ ਸੈਂਪਲਿੰਗ ਨਾ ਕਰਵਾਉਣ, ਇੱਕੋ ਦਿਨ ਉਸੇ ਸਟਾਫ ਤੋਂ ਵੈਕਸੀਨੇਸਨ ਅਤੇ ਸੈਂਪਲਿੰਗ ਡਿਊਟੀ ਨਾ ਲੈਣ, ਵੈਕਸੀਨੇਸਨ ਕੈਂਪ ਸਥਾਨ ਤੇ ਪੂਰਨ ਪ੍ਰਬੰਧ ਕਰਵਾਉਣ, 100 ਲਾਭਪਾਤਰੀਆਂ ਲਈ ਇੱਕ ਟੀਮ ਲਗਾਉਣ, ਰਿਮਾਂਡ ਅਨੁਸਾਰ ਹੀ ਵੈਕਸੀਨ ਦੇਣ, ਪੈਰਾਸਿਟਾਮੋਲ ਦੀ ਖੁੱਲੀ ਸਪਲਾਈ ਦੇਣ, ਮਲਟੀਪਰਪਜ ਹੈਲਥ ਵਰਕਰ ਮੇਲ ਦਾ ਨਾਮ ਰਿਪੋਰਟਿੰਗ ਵਿੱਚ ਸ਼ਾਮਲ ਕਰਨ, ਡਿਊਟੀ ਰੋਸਟਰ ਸੈਕਟਰ ਪੱਧਰ ਤੇ ਅਤੇ ਅਗੇਤਾ ਡਿਊਟੀ ਰੋਸਟਰ ਤਿਆਰ ਕਰਵਾਉਣ, ਵੈਕਸੀਨੇਸਨ ਤਹਿਤ ਰੀਫਰੈਸਮੈਂਟ ਲਈ, ਵੈਰੀਫਾਈ ਲਈ ਅਤੇ ਹੋਰ ਆਉਂਦੇ ਫੰਡ ਬਕਾਏ ਸਮੇਤ ਦੇਣ, ਵੈਕਸੀਨੇਸਨ ਡਿਊਟੀ ਦੌਰਾਨ ਹੋਰ ਬੇਸਿਕ ਕੰਮਾਂ ਦੇ ਟਾਰਗੇਟ ਅਤੇ ਰਿਪੋਰਟਿੰਗ ਤੋਂ ਛੋਟ ਦੇਣ, ਟ੍ਰੈਨਿੰਗਾਂ ਦੇ ਬਕਾਏ ਜਾਰੀ ਕਰਨ ਅਤੇ ਜ਼ਿਲ੍ਹਾ ਪ੍ਰਸਿਦ ਤਹਿਤ ਆਏ ਫਾਰਮੇਸੀ ਅਫਸਰਾਂ ਦੀ ਰੁਕੀ ਤਨਖਾਹ ਜਾਰੀ ਕਰਨ ਬਾਰੇ ਮੰਗਾਂ ਸ਼ਾਮਲ ਸਨ।

ਇਸ ਮੌਕੇ ਮੁਲਾਜ਼ਮ ਆਗੂ ਕੇਵਲ ਸਿੰਘ, ਜਗਦੀਸ਼ ਸਿੰਘ, ਚਾਨਣ ਦੀਪ ਸਿੰਘ ਅਤੇ ਸ਼ਿੰਦਰ ਕੌਰ ਨੇ ਮੰਗਾਂ ਬਾਰੇ ਵਿਸਥਾਰ ਸਹਿਤ ਗਲਬਾਤ ਕੀਤੀ। ਸਿਵਲ ਸਰਜਨ ਸਾਹਿਬਾ ਨੇ ਬੜੇ ਵਧੀਆ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਅਤੇ ਮੰਗਾਂ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਾ ਅਰਸ਼ਦੀਪ ਸਿੰਘ, ਸੀ ਐੱਚ ਓ ਮਨਦੀਪ ਕੌਰ, ਸੁਮਨਪ੍ਰੀਤ ਕੌਰ, ਨਿਰਮਲ ਸਿੰਘ, ਰਵਿੰਦਰ ਕੁਮਾਰ, ਸੰਦੀਪ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਅਜੈਬ ਸਿੰਘ, ਲਖਵੀਰ ਸਿੰਘ, ਸੁਖਜੀਤ ਕੌਰ, ਸੁਸ਼ਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਤਾਰਪੁਰ ਦੇ ਡਾਕਟਰ ਵੱਲੋਂ ਸੋਨੇ ਤੇ ਹੀਰਿਆਂ ਨਾਲ ਜੜੀ ‘ਕਲਗੀ’ ਸ੍ਰੀ ਹਜ਼ੂਰ ਸਾਹਿਬ ਭੇਟ ਕੀਤੀ ਗਈ
Next articleਕਿਸਾਨ ਅੰਦੋਲਨ:9 ਮਹੀਨੇ ਦਾ ਲੇਖਾ-ਜੋਖਾ