ਪੋਹ ਦਾ ਇਹ ਹਫ਼ਤਾ

ਰਮੇਸ਼ ਸੇਠੀ ਬਾਦਲ
         (ਸਮਾਜ ਵੀਕਲੀ)
ਦਸੰਬਰ ਦੇ ਅਖੀਰ ਜਿਹੇ ਵਿੱਚ ਪੋਹ ਦਾ ਇਹ ਹਫਤਾ ਆਉਂਦਾ ਹੈ। ਜਦੋਂ ਦਸਮ ਪਿਤਾ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ  ਤੇ  ਵਿਸ਼ਵਾਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ। ਫਿਰ ਸਰਸਾ ਨਦੀ ਦਾ ਕਹਿਰ, ਪਰਿਵਾਰ ਵਿਛੋੜਾ, ਵੱਡੇ ਸਾਹਿਬਜਾਦਿਆਂ ਦੀ  ਸ਼ਹੀਦੀ, ਮਾਤਾ ਗੁਜਰੀ ਦਾ ਛੋਟੇ ਪੋਤਿਆਂ ਨਾਲ ਆਪਣੇ ਰਸੋਈਏ ਗੰਗੂ ਨਾਲ ਜਾਣਾ, ਠੰਡੇ ਬੁਰਜ ਦੀ ਕੈਦ, ਫਿਰ ਛੋਟੇ ਲਾਲਾਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦੇ  ਪ੍ਰਾਣ ਤਿਆਗਣੇ,
ਬੱਸ ਇਹ ਸਭ ਕੁਝ ਇੱਕ ਹਫਤੇ ਚ ਹੀ ਵਾਪਰ ਗਿਆ। ਸ਼ਾਹੀ ਪਰਿਵਾਰ ਲਈ ਠੰਡੇ ਬੁਰਜ ਚ ਭੁੰਜੇ ਸੌਣਾ, ਸ਼ਹੀਦੀ। ਜਾਲਮ ਨਵਾਬ ਦੇ ਦਿੱਤੇ ਲਾਲਚਾਂ ਨੂੰ ਠੁਕਰਾਉਣਾ, ਤਸੀਹੇ ਝੱਲਣਾ ਤੇ ਫਿਰ ਮੌਤ ਨੂੰ ਗਲੇ ਲਗਾਉਣਾ ਕੋਈਂ ਛੋਟੀ ਗੱਲ ਨਹੀਂ।
ਕੱਲ੍ਹ ਪਰਸੋਂ ਦੀ ਧੁੰਦ ਤੇ ਠੰਡ ਸ਼ੁਰੂ ਹੋਈ ਹੈ। ਓਹੀ ਹਫ਼ਤਾ ਹੈ। ਕੰਬਲ਼ ਰਜਾਈਆਂ, ਹੀਟਰ, ਕੋਟੀ, ਸਵੈਟਰ, ਇੰਨਰ, ਬੂਟ, ਜਰਾਬਾਂ, ਲੋਈ ਫਿਰ ਵੀ ਬੁੱਲ੍ਹ ਕੰਬਦੇ ਹਨ। ਪਰ ਓਹ ਲਾਲ …..
ਸੋਚ ਕੇ ਰੂਹ ਕੰਬ ਜਾਂਦੀ ਹੈ। ਕੁਝ ਲੋਕ ਕਹਿੰਦੇ ਇੰਨਾ ਦਿਨਾਂ ਵਿੱਚ ਭੁੰਜੇ ਸੌਂਦੇ ਹਨ। ਖੁਸ਼ੀ ਨਹੀਂ ਕਰਦੇ, ਲਾਸਾਨੀ ਸ਼ਹੀਦੀ ਨੂੰ ਨਮਨ ਕਰਦੇ ਹਨ। ਪਰ ਇਹ ਹਫਤਾ ਹੀ ਕਿਉਂ? ਕੀ ਇਸ ਸ਼ਹੀਦੀ ਦੀ ਕੋਈਂ ਹੋਰ ਮਿਸਾਲ ਹੈ।  ਜ਼ੁਲਮ ਦਾ ਟਾਕਰਾ ਕਰਨ ਤੇ ਧਰਮ ਦੀ ਰੱਖਿਆ ਲਈ ਸ਼ਹੀਦੀ।
ਪਰ ਅਸੀਂ ਕਿੱਥੇ ਉਲਝ ਗਏ। ਗੁਰਦੁਆਰਿਆਂ ਦੀ ਪ੍ਰਧਾਨਗੀ ਵਿੱਚ, ਗੋਲਕ ਦੇ ਕਬਜ਼ੇ ਵਿੱਚ, ਕਾਰ ਸੇਵਾ ਦੇ ਨਾਮ ਤੇ ਹੁਂਦੀ ਕਮਾਈ ਵਿੱਚ। ਸਾਡਾ ਮੁੱਢ ਹੀ ਕੁਰਬਾਨੀ ਤੋਂ ਬਝਿਆ ਹੈ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ।
ਤੇ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਵਾਰਸ ਅਖਵਾਉਂਦੇ ਹਾਂ। ਅਸੀਂ ਅਖੰਡ ਪਾਠਾਂ ਦੀਆਂ ਲੜੀਆਂ, ਵੰਨ ਸਵੰਨੇ ਲੰਗਰਾਂ ਤੇ ਛਬੀਲਾਂ ਤੱਕ ਹੀ ਸੀਮਤ ਕਰ ਲਿਆ ਹੈ ਆਪਣੇ ਆਪ ਨੂੰ। ਸੱਚ ਕੀ ਹੈ। ਗੁਰੂ ਸਾਹਿਬਾਨ ਦਾ ਸੰਦੇਸ਼ ਕੀ ਹੈ। ਇਸ ਨੂੰ ਵਿਚਾਰਨ ਦੀ ਲੋੜ ਹੈ।
ਰਮੇਸ਼ ਸੇਠੀ ਬਾਦਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਦਸ਼ਾਹ,ਦਰਵੇਸ਼, ਸਰਬੰਸਦਾਨੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ । ਗੁਰੂ ਸਾਹਿਬ ਜੀ ਦੇ  ਸਾਹਿਬਜ਼ਾਦਿਆਂ ਨੂੰ ਕੋਟਿ -ਕੋਟਿ ਪ੍ਰਣਾਮ 
Next articleਸਕੂਲੀ ਵਿਦਿਆਰਥੀਆਂ ਵਿੱਚ ਵੱਧ ਅਸਹਿਨਸ਼ੀਲਤਾ