ਜਲੰਧਰ।(ਸਮਾਜ ਵੀਕਲੀ) ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਪਿਛਲੇ ਕਰੀਬ 75 ਸਾਲਾਂ ਤੋਂ ਕਾਂਗਰਸ, ਭਾਜਪਾ, ਆਪ ਵਰਗੀਆਂ ਪਾਰਟੀਆਂ ਨੂੰ ਸੱਤਾ ਦਿੱਤੀ ਤੇ ਇਨ੍ਹਾਂ ਦੇ ਐਮਪੀ ਵੀ ਬਣਾਏ। ਪਰ ਇਨ੍ਹਾਂ ਪਾਰਟੀਆਂ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਹਮੇਸ਼ਾ ਅਣਦੇਖੀ ਕੀਤੀ। ਲੋਕ ਅੱਜ ਬੇਰੁਜ਼ਗਾਰੀ, ਮਹਿੰਗਾਈ ਤੇ ਮਾੜੇ ਪ੍ਰਬੰਧ ਤੋਂ ਪੀੜਤ ਹਨ। ਹਵਾ-ਪਾਣੀ ਸਾਫ ਨਹੀਂ ਰਹਿ ਗਏ, ਕਾਨੂੰਨ ਵਿਵਸਥਾ ਖਰਾਬ ਹੋਣ ਕਾਰਨ ਲੋਕ ਬੇਖੌਫ ਹੋ ਕੇ ਘਰੋਂ ਬਾਹਰ ਘੁੰਮਣ ਤੋਂ ਵੀ ਡਰਨ ਲੱਗੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਕਰੀਬ 77 ਸਾਲ ਰਾਜ ਕਰਕੇ ਵੀ ਲੋਕਾਂ ਦਾ ਕੁਝ ਨਹੀਂ ਸੁਆਰਿਆ, ਜਲੰਧਰ ਵਾਸੀ ਉਨ੍ਹਾਂ ਨੂੰ ਮੂੰਹ ਨਾ ਲਗਾਉਣ।
ਬਸਪਾ ਉਮੀਦਵਾਰ ਨੇ ਕਿਹਾ ਕਿ ਉਹ ਲੋਕਾਂ ਨੂੰ ਚੰਗਾ ਪ੍ਰਬੰਧ ਦੇਣ ਦੇ ਮਕਸਦ ਨਾਲ ਹੀ ਸਰਕਾਰੀ ਅਫਸਰ ਦੀ ਨੌਕਰੀ ਛੱਡ ਕੇ ਸਿਆਸਤ ’ਚ ਆਏ ਹਨ। ਉਹ ਚਾਹੁੰਦੇ ਹਨ ਕਿ ਸਾਰੇ ਵਰਗਾਂ ਦਾ ਵਿਕਾਸ ਹੋਵੇ ਅਤੇ ਜਲੰਧਰ ਖੁਸ਼ਹਾਲੀ-ਤਰੱਕੀ ਤੇ ਭਾਈਚਾਰੇ ਦੇ ਰਾਹ ਵੱਲ ਤੁਰੇ। ਉਨ੍ਹਾਂ ਜਲੰਧਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਵਾਰ ਮੌਕਾ ਬਸਪਾ ਨੂੰ ਜ਼ਰੂਰ ਦੇਣ। ਉਹ ਜਲੰਧਰ ਦੇ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly