(ਸਮਾਜ ਵੀਕਲੀ)
ਜਿਉਂਦੇ ਜੀ ਬੰਦੇ ਦਾ ਅਪਮਾਨ ਕਰਦੇ ਹਨ
ਅਤੇ ਮਰਨ ਦੇ ਬਾਅਦ ਉਸ ਦਾ ਸਮਾਨ ਕਰਦੇ ਹਨ।
ਜਿਉਂਦੇ ਜੀ ਢਿੱਡ ਭਰ ਰੋਟੀ ਨਹੀਂ ਦਿੰਦੇ
ਮਰੇ ਹੋਏ ਦਾ ਮੂੰਹ ਖੋਲ ਰੋਟੀ ਖਵਾਉਂਦੇ ਹਨ।
ਜਿਉਂਦੇ ਜੀ ਜਿਸ ਨਾਲ ਕੋਈ ਗੱਲ ਨਹੀਂ ਕਰਦਾ
ਮਰਨ ਤੋਂ ਬਾਅਦ ਉਸ ਨੂੰ ਬੋਲਣ ਵਾਸਤੇ ਕਹਿੰਦੇ ਹਨ।
ਜਿਉਂਦੇ ਜੀ ਮੋਢੇ ਤੇ ਰੱਖਿਆ ਨਾ ਕਿਸੇ ਨੇ ਵੀ ਹੱਥ
ਮਰਨ ਬਾਅਦ ਚਾਰ ਮੋਢਿਆਂ ਤੇ ਚੁੱਕ ਕੇ ਲੈ ਜਾਂਦੇ ਹਨ।
ਜਿਉਂਦੇ ਜੀ ਫੱਟੇ ਪੁਰਾਣੇ ਕੱਪੜੇ ਪਾਉਂਦਾ ਹੈ ਜਿਹੜਾ ਬੰਦਾ
ਉਸ ਦੇ ਮਰਨ ਤੇ ਉਸ ਉੱਤੇ ਮਹਿੰਗੇ ਸਾ਼ਲ ਦੁਸ਼ਾਲੇਪਾਉਂਦੇ ਹਨ।
ਜਿਉਂਦੇ ਜੀ ਜਿਸ ਨੂੰ ਮਿਲਣ ਵਾਸਤੇ ਨਹੀਂ ਆਉਂਦਾ ਕੋਈ ਵੀ
ਉਸ ਦੇ ਮਰਨ ਤੇ ਸਾਰੇ ਰਿਸ਼ਤੇਦਾਰ ਭੱਜੇ ਆਉਂਦੇ ਹਨ।
ਜਿਉਂਦੇ ਜੀ ਤਾਂ ਕਿਸੇ ਨੇ ਗੱਲ ਨਾਲ ਲਾਇਆ ਹੀ ਨਹੀਂ ਹੁੰਦਾ
ਅਤੇ ਮਰਨ ਦੇ ਬਾਅਦ ਉਸ ਦੇ ਗਲ ਵਿੱਚ ਹਾਰ ਪਾਉਂਦੇ ਹਨ।
ਜਿਉਂਦੇ ਜੀ ਜਿਸ ਤੇ ਕਿਸੇ ਨੇ ਖਰਚ ਨਾ ਕੀਤਾ ਇੱਕ ਪੈਸਾ
ਉਸ ਦੇ ਮਰਨ ਤੋਂ ਬਾਅਦ ਮਹਿੰਗੇ ਪ੍ਰੀਤੀ ਭੋਜ ਸਜਾਉਂਦੇ ਹਨ।
ਜਿਉਂਦੇ ਜੀ ਜਿਸ ਨੂੰ ਕਦੇ ਪੁੱਛਿਆ ਵੀ ਨਾ ਹੋਵੇ ਪੁੱਤਰਾਂ ਨੇ
ਮਰਨ ਤੋਂ ਬਾਅਦ ਉਹੀ ਪੁੱਤਰ ਸਰਵਣ ਕੁਮਾਰ ਕਹਾਉਂਦੇ ਹਨ।
ਇਹ ਬੜੇ ਅਜੀਬ ਮਿਜਾਜ ਦੀ ਦੁਨੀਆ ਹੈ ਮੇਰੇ ਦੋਸਤੋ
ਇੱਥੇ ਜਿਉਦੇ ਹੋਏ ਤਾਂ ਜਿਉਂਦੇ ਹੋਏ, ਮਰੇ ਹੋਏ ਵੀ ਧੋਖਾ ਖਾਂਦੇ ਹਨ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ



