(ਸਮਾਜ ਵੀਕਲੀ)
ਕਈ ਕੁੜੀਆਂ ਉਹ ਹੁੰਦੀਆਂ ਹਨ। ਜੋ ਜਨਮ ਤੋਂ ਗੁੰਗੀਆਂ ਹੁੰਦੀਆਂ ਹਨ।ਪਰ ਫਿਰ ਵੀ ਉਹ ਸਭ ਤੋਂ ਸਮਝਦਾਰ ਹੁੰਦੀਆਂ ਹਨ।ਜੋ ਮੂੰਹ ਰਾਹੀਂ ਨਹੀਂ ਬੋਲ ਸਕਦੀਆਂ , ਇਸ਼ਾਰਿਆਂ ਨਾਲ ਸਭ ਸਮਝਾ ਦਿੰਦੀਆਂ ਹਨ।ਉਹ ਤਾਂ ਜਮਾਂਦਰੂ ਹੀ ਬੋਲ ਨਹੀਂ ਸਕਦੀਆਂ ,ਪਰ ਜੋ ਇਸ ਦੁਨੀਆਂ ਵਿੱਚ ਆਪਣੀ ਆਵਾਜ਼ ਲੈ ਕੇ ਵੀ ਗੂੰਗੀਆਂ ਬਣੀਆਂ ਹੋਈਆਂ ਹਨ।ਅਸਲ ਗੂੰਗੀਆਂ ਉਹ ਹਨ ।ਜੋ ਹਰ ਕਿਸੇ ਅੱਗੇ ਦੱਬਣਾ, ਕਿਸੇ ਦੀ ਗ਼ਲਤੀ ਵੀ ਆਪਣੇ ਸਿਰ ਲੈ ਲੈਣੀ ।ਆਪਣੇ ਨਾਲ ਹੁੰਦੇ ਹੋਏ ਅੱਤਿਆਚਾਰ ਨੂੰ ਵੀ ਸਹੀ ਜਾਣਾ, ਜੋ ਗ਼ਲਤ ਹੋ ਰਿਹਾ ਉਸ ਨੂੰ ਵੀ ਸਿਰਫ਼ ਅੱਖਾਂ ਬੰਦ ਕਰਕੇ ਹੀ ਦੇਖੀ ਜਾਣਾ।ਅਸਲ ਵਿੱਚ ਉਹੀ ਗੁੰਗੀਆਂ ਹੁੰਦੀਆਂ ਹਨ ।
ਜਿੰਨਾ ਚਿਰ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਨਹੀਂ ਕਰ ਸਕਦੇ, ਉਨ੍ਹਾਂ ਚਿਰ ਅਸੀਂ ਗੂੰਗੇ ਹੀ ਰਹਾਂਗੀ ਗਏ । ਕੁੜੀਆਂ ਗੂੰਗੀਆਂ ਬਣ ਕੇ ਸਭ ਕੁਝ ਸਹੀ ਜਾਂਦੀਅਾਂ ਹਨ, ਇਸ ਲਈ ਔਰਤ ਤੇ ਸਭ ਤੋਂ ਵੱਧ ਅੱਤਿਆਚਾਰ ਹੁੰਦੇ ਹਨ।ਤੁਸੀਂ ਆਪਣੇ ਤੇ ਹੁੰਦੇ ਅੱਤਿਆਚਾਰ ਲਈ ਆਵਾਜ਼ ਨਹੀਂ ਕੱਢ ਸਕਦੇ, ਤਾਂ ਦੂਸਰੇ ਤੇ ਹੁੰਦੇ ਅੱਤਿਆਚਾਰ ਨੂੰ ਕਿਵੇਂ ਰੋਕ ਸਕਦੇ ਹਾਂ।ਕਈ ਕੁੜੀਆਂ ਬੋਲਣ ਦੀ ਹਿੰਮਤ ਤਾਂ ਨਹੀਂ ਕਰਦੀਆਂ ਹਨ ਜੋ ਵੀ ਗ਼ਲਤ ਹੁੰਦਾ ਹੈ ,ਆਪਣੀ ਡਾਇਰੀ ਤੇ ਨੋਟ ਕਰਦੀਅਾਂ ਹਨ।ਉਹ ਵੀ ਇੱਕ ਗੂੰਗੀ ਡਾਇਰੀ ਹੀ ਬਣਕੇ ਰਹਿ ਜਾਂਦੀ ਹੈ ।
ਜਦੋਂ ਅਸੀਂ ਜਿਊਂਦੇ ਜੀਅ ਨਹੀਂ ਬੋਲ ਸਕਦੇ ਤਾਂ ਮਰਨ ਤੋਂ ਬਾਅਦ ਕੌਣ ਇਨਸਾਫ਼ ਦਿਵਾਉਂਦਾ ਹੈ ।ਔਰਤਾਂ ਤੇ ਹੁੰਦੇ ਅੱਤਿਆਚਾਰ ਤਾਂ ਹੀ ਘਟਣਗੇ , ਜੇ ਅਸੀਂ ਆਪਣੇ ਤੇ ਹੁੰਦੇ ਅੱਤਿਆਚਾਰਾਂ ਨੂੰ ਰੋਕਾਂਗੇ ।ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਵਾਂਗੇ ।ਸਭ ਤੋਂ ਵੱਧ ਬਲਾਤਕਾਰ ਦਾ ਸ਼ਿਕਾਰ ਉਹੀ ਕੁੜੀਆਂ ਬਣਦੀਆਂ ਹਨ ।ਜੋ ਇੱਕ ਦਬਾਅ ਹੇਠ ਰਹਿੰਦੀਆਂ ਹਨ।ਗਲਤ ਲੋਕ ਇਹੋ ਜਿਹੀਆਂ ਕੁੜੀਆਂ ਦਾ ਬਹੁਤ ਜ਼ਿਆਦਾ ਫ਼ਾਇਦਾ ਉਠਾਉਂਦੇ ਹਨ ।
ਅੱਸੀ ਇੱਕੀਵੀਂ ਸਦੀ ਵਿਚ ਹਾਂ, ਇਸ ਲਈ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ।ਜੇ ਅਸੀਂ ਬੋਲਾਂਗੇ ਨਹੀਂ ਤਾਂ ਇਨਸਾਫ਼ ਕਿੱਥੋਂ ਲਵਾਂਗੇ ।ਇਕ ਕਹਾਵਤ ਹੈ ”ਜਦੋਂ ਤਕ ਬੱਚਾ ਰੋਂਦਾ ਨਹੀਂ ਉਦੋਂ ਤਕ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ,,ਫਿਰ ਅਸੀਂ ਇਨਸਾਫ਼ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ,ਗੂੰਗੇ ਬਣ ਕੇ ਰਹਿਣ ਨਾ ਇਨਸਾਫ਼ ਨਹੀਂ ਮਿਲਦਾ ,ਸਿਰਫ਼ ਅਤਿਆਚਾਰ ਹੀ ਮਿਲਦੇ ਹਨ।ਆਪਣੇ ਡਰ ਨੂੰ ਅੰਦਰੋਂ ਕੱਢੋ ,ਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕਰੋ।
ਖ਼ੁਸ਼ ਧਾਲੀਵਾਲ,
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly