(ਸਮਾਜ ਵੀਕਲੀ)
ਕੁਝ ਨਾ ਕੁਝ ਤੇ ਕਰਨਾ ਪਊਸੀ
ਨਈਂ ਤੇ ਜੀਵਨ ਜ਼ਰਨਾ ਪਊਸੀ
ਤਾਂ ਇਹ ਕਾਲ਼ੀ ਰਾਤ ਨੇ ਮੁੱਕਣਾ
ਸੂਰਜ ਵਾਂਗ ਉਭਰਨਾ ਪਊਸੀ
ਇਸ ਵੇਲ਼ੇ ਦੇ ਵੇਲਣ ਵਿੱਚੋਂ
ਗੰਨੇ ਵਾਂਗ ਗੁਜ਼ਰਨਾ ਪਊਸੀ
ਹਰ ਹਾਲਾਤ ਵਿੱਚ ਦਿਲ਼ ਜਿੱਤਣਾ ਏ
ਲਗਦਾ ਏ ਅੱਜ ਹਰਨਾ ਪਊਸੀ
ਡੁੱਬ ਗਿਆ ਤੇ ਸਾਹ ਨੀ ਰਹਿਣੇ
ਸਾਹ ਦੀ ਖ਼ਾਤਰ ਤਰਨਾ ਪਊਸੀ
ਬੰਦਾ ਆਦਮਖੋਰ ਏ ਹੁਣ ਤਾਂ
ਬੰਦੇ ਕੋਲੋਂ ਡਰਨਾ ਪਊਸੀ
ਜੀਣਾ ਹਈ ‘ਸ਼ਿਰਾਜ਼’ ਤੇ ਦੱਸਾਂ
ਮਰਨੋਂ ਪਹਿਲੇ ਮਰਨਾ ਪਊਸੀ
ਮਜ਼ਹਰ ਸ਼ੀਰਾਜ਼ (ਲਹਿੰਦਾ ਪੰਜਾਬ)
+923454216319
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly