ਗੱਲ

ਦੀਪ ਸੈਂਪਲਾਂ

(ਸਮਾਜ ਵੀਕਲੀ)

ਗੈਰਾਂ ਦੀ ਗੱਲ ਅਪਣੇ ਗਲ ਵਿੱਚ ਪਾ ਨਾ ਸੱਜਣਾ ।

ਐਵੇਂ ਗੱਲੀਂ ਬਾਤੀਂ ਗੱਲ ਵਧਾ ਨਾਂ ਸੱਜਣਾਂ।

ਓਦੋਂ ਗੱਲ ਸੀ ਹੋਰ ਜਦੋਂ ਆਪਣੀ ਗੱਲ ਹੋਈ ਸੀ
ਓਹ ਗੱਲਾਂ ਨੂੰ ਗਾਲ਼ਾਂ ਵਿੱਚ ਗਲਾ ਨਾ ਸੱਜਣਾ

ਗੱਲਾਂ ਗੱਲਾਂ ਵਿਚ ਦੀਪ ਸੈਂਪਲਿਆ ਗੱਲ ਕਹੇਂ
ਗੱਲ ਨਫ਼ਰਤੀ ਕਰਕੇ ਗੱਲ ਸਮਝਾ ਨਾਂ ਸੱਜਣਾਂ।

ਸੌਖੀ ਗੱਲ ਨਹੀਂ ਕਿਸੇ ਕੌੜੀ ਗੱਲ ਨੂੰ ਪੀ ਲੈਣਾਂ
ਕਿਸੇ ਮਿੱਠੜੀ ਗੱਲ ਦੀ ਕੋਈ ਤੇ ਗੱਲ ਸੁਣਾ ਸੱਜਣਾਂ।

ਤੇਰੀਆਂ ਗੱਲਾਂ ਵਿੱਚ ਪਹਿਲਾਂ ਜਹੀ ਗੱਲ ਨਾਂ ਰਹੀ
ਗੱਲ ਹੋਰ ਤਰਾਂ ਦੀ ਕਰਕੇ ਗੱਲ ਉਲਝਾ ਨਾਂ ਸੱਜਣਾਂ।

ਤੇਰੀਆਂ ਗੱਲਾਂ ਚ ਗੱਲਾਂ ਛੱਲਕਣ ਹੋਰ ਦੀਆਂ
ਅਪਣੀਆਂ ਨੀਚ ਗੱਲਾਂ ਤੇ ਪਰਦੇ ਪਾ ਨਾ ਸੱਜਣਾ।

ਓਹ ਗੱਲਾਂ ਕੀ ਗੱਲਾਂ ਜੋ
ਗੱਲਾਂ ਸਮਝ ਨਾ ਆਵਣ
ਕੌੜੀਆਂ ਗੱਲ ਦੇ ਵਿੱਚ ਉਮਰ ਲੰਘਾ ਨਾਂ ਸੱਜਣਾਂ।

ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924

 

Previous article26 ਫਰਵਰੀ ਨੂੰ ਬਟਾਲਾ ਵਿਖੇ ਸਥਾਪਤ ਹੋਵੇਗਾ ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਦਰਸ਼ਨੀ ਬੁੱਤ
Next articleਸਮੇਂ ਅਤੇ ਪੈਸੇ ਦੀ ਕਦਰ ਕਰੋ