ਹੁਸੈਨਪੁਰ ਦੇ ਸਾਬਕਾ ਸਰਪੰਚ ਦੇ ਘਰ ਤੋਂ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਦੇ ਨਜ਼ਦੀਕੀ ਪਿੰਡ ਹੁਸੈਨਪੁਰ ਦੇ ਸਾਬਕਾ ਸਰਪੰਚ ਦੇ ਘਰ ਤੋਂ ਚੋਰਾਂ ਦੁਆਰਾ ਘਰ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਡ਼ਤ ਕੁਲਵਿੰਦਰ ਕੌਰ ਸਾਬਕਾ ਸਰਪੰਚ ਹੁਸੈਨਪੁਰ ਤੇ ਉਨ੍ਹਾਂ ਦੇ ਪਤੀ ਜਗਦੀਸ਼ ਸਿੰਘ ਪ੍ਰਧਾਨ ਇੰਜੀਨੀਅਰ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਅੰਮ੍ਰਿਤਸਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਏ ਹੋਏ ਸਨ।

ਜਿੱਥੋਂ ਉਹ ਸੋਮਵਾਰ ਸਵੇਰ ਸਮੇਂ ਆਪਣੇ ਪਿੰਡ ਹੁਸੈਨਪੁਰ ਵਿਖੇ ਬਣੇ ਘਰ ਵਿਖੇ ਪਹੁੰਚੇ , ਤਾਂ ਗੇਟ ਖੋਲ੍ਹਣ ਉਪਰੰਤ ਜਦੋਂ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਘਰ ਦੇ ਸਾਰੇ ਹੀ ਤਾਲੇ ਟੁੱਟੇ ਹੋਏ ਸਨ ਤੇ ਘਰ ਦੇ ਵਿੱਚ ਪਈਆਂ ਅਲਮਾਰੀਆਂ ਅਤੇ ਬੈੱਡ ਦੇ ਬਾਕਸ ਖੁੱਲ੍ਹੇ ਪਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਪੀਡ਼ਤ ਕੁਲਵਿੰਦਰ ਕੌਰ ਸਾਬਕਾ ਸਰਪੰਚ ਤੇ ਉਹਨਾਂ ਦੇ ਪਤੀ ਜਗਦੀਸ਼ ਸਿੰਘ ਨੇ ਦੱਸਿਆ ਕਿ ਚੋਰ ਘਰ ਦੀ ਮੇਨ ਦੀਵਾਰ ਟੱਪ ਕੇ ਘਰ ਦੇ ਅੰਦਰ ਦਾਖ਼ਲ ਹੋਏ ਤੇ ਘਰ ਦੇ ਸਾਰੇ ਤਾਲੇ ਤੋਡ਼ ਕੇ ਘਰ ਦੀਆਂ ਅਲਮਾਰੀਆਂ ਨੂੰ ਖੋਲ੍ਹ ਕੇ ਉਨ੍ਹਾਂ ਵਿਚੋਂ 35 ਤੋਂ 40 ਹਜ਼ਾਰ ਰੁਪਏ ਤੱਕ ਨਗਦ, ਲਗਪਗ 5-6 ਤੋਲੇ ਸੋਨਾ ਘੜੀ ਤੇ ਹੋਰ ਕੀਮਤੀ ਗਹਿਣਿਆਂ ਤੋਂ ਇਲਾਵਾ ਇਕ ਐਲ ਸੀ ਡੀ ਚੋਰੀ ਕਰਕੇ ਲੈ ਗਏ। ਪੀਡ਼ਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਖਮ
Next articleਦਿੱਲੀ ਦੇ ਨੇੜੇ ਬੜੇ …ਪਰ … ਬੇਬੇ-ਬੋਲੀ ਤੋਂ ਦਿਲੋਂ ਨੇ ਦੂਰ!