ਹਾਈਟੈਕ ਨਾਕਾ ਗੋਇੰਦਵਾਲ ਪੁੱਲ ਤੇ ਇੱਕ ਵਿਅਕਤੀ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਇਆ ਵਿਵਾਦ, ਵੀਡੀਓ ਹੋਈ ਵਾਇਰਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ) –ਜ਼ਿਲ੍ਹਾ ਕਪੂਰਥਲਾ ਵਾਲੇ ਪਾਸੇ ਹਾਈਟੈਕ ਨਾਕਾ ਗੋਇੰਦਵਾਲ ਪੁੱਲ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਰਾਹਗੀਰ ਪਰਿਵਾਰ ਵੱਲੋ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਵੀਡਿਓ ਵਿੱਚ ਇੱਕ ਵਿਅਕਤੀ ਜਿਸਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਹੈ ਜਿਸ ਵਿੱਚ ਇਕ ਔਰਤ ਵੀ ਪੁਲਿਸ ਕਰਮੀਆਂ ਦੇ ਹਾੜੇ ਕੱਢਦੀ ਦਿਖਾਈ ਦੇ ਰਹੀ ਹੈ। ਉਕਤ ਵਿਅਕਤੀ ਸਮੇਤ ਇਸ ਮਾਮਲੇ ਚ ਉਕਤ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਿ ਗੋਇੰਦਵਾਲ ਦੇ ਇਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ ।ਉਕਤ ਵਿਅਕਤੀ ਦਾ ਪੁਲਿਸ ਤੇ ਇਲਜ਼ਾਮ ਹੈ ਕਿ ਉਸਦੇ ਪਰਿਵਾਰ ਨਾਲ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਬਦਸਲੂਕੀ ਕੀਤੀ ਗਈ ਹੈ। ਇਸ ਦੌਰਾਨ ਦੂਜੇ ਪਾਸੇ ਪੁਲਿਸ ਦੇ ਤਿੰਨ ਕਰਮਚਾਰੀ ਵੀ ਜ਼ਖ਼ਮੀ ਹਾਲਤ ਵਿੱਚ ਸੀ ਐਚ ਸੀ ਟਿੱਬਾ ਵਿਖੇ ਦਾਖਲ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਰਮੀ ਨੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਪੁਲਿਸ ਕਰਮਚਾਰੀ ਦੇ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਅਤੇ ਹਥਿਆਰ ਨਾਲ ਵਾਰ ਕੀਤਾ ਗਿਆ।ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਤਫਤੀਸ਼ ਜਾਰੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleXi meets Bill Gates, calls him ‘American friend’
Next articleVirgin Galactic to roll out commercial service from June 27