ਪਛਤਾਵਾ ਨਹੀਂ ਹੈ ਕੋਈ !

(ਸਮਾਜ ਵੀਕਲੀ)

ਪਛਤਾਵਾ ਨਹੀਂ ਹੈ ਕੋਈ ਕਿ ਮੈਂ
ਬਹੁਤੀ ਸਿਆਣੀ ਨਹੀਂ ਹਾਂ
ਬਾਪ ਦੇ ਘਰ ਦੀ ਧੀ ਰਾਣੀ ਹਾਂ
ਸਹੁਰੇ ਘਰ ਚ ਪਟਰਾਣੀ ਹਾਂ ॥

ਪਛਤਾਵਾ ਨਹੀਂ ਹੈ ਕੋਈ ਕਿ ਮੈਂ
ਕੋਈ ਮੈਦਾਨ ਨਹੀਂ ਜਿੱਤਿਆਂ
ਪਰ ਬਹੁਤਿਆਂ ਦੇ ਦਿਲ ਜਿੱਤੇ ਨੇ
ਬਹੁਤੇ ਅੱਗੇ ਚੱਲਦੇ ਚਿੱਤ ਕੀਤੇ ਨੇ ॥

ਪਛਤਾਵਾ ਨਹੀਂ ਹੈ ਕੋਈ ਕਿ ਮੈਂ
ਢਿੱਡੋਂ ਭੁੱਖੀ ਕਈ ਵਾਰ ਸੁੱਤੀ ਹਾਂ
ਪਰ ਮੈਂ ਨੀਤ ਤੋਂ ਭੁੱਖੀ ਰੁੱਖੀ ਨਾ
ਅੱਖ ਪਰਾਏ ਹੱਕ ਤੇ ਰੱਖੀ ਨਾ ॥

ਪਛਤਾਵਾ ਨਹੀਂ ਹੈ ਕੋਈ ਕਿ ਮੈਂ
ਸੂਰਤੋਂ ਬਹੁਤੀ ਸੋਹਣੀ ਨਹੀਂ ਹਾਂ
ਪਰ ਸੀਰਤ ਸੋਹਣੀ ਰੱਖੀ ਮੈਂ
ਛੇਕੀ ਕਦੇ ਨਾ ਚੱਖੀ ਮੈਂ ॥

ਪਛਤਾਵਾ ਨਹੀਂ ਹੈ ਕੋਈ ਕਿ ਮੈਂ
ਉੱਪਰ ਦੀ ਮੰਜ਼ਲ ਤੋਂ ਡਿੱਗੀ ਹਾਂ
ਖੁਸ਼ੀ ਹੈ ਜਿੰਨੀ ਵਾਰੀ ਡਿੱਗੀ ਆ
ਬਾਪ ਦੀ ਗੋਦ ਮਿਲੀ ਮੈਨੂੰ ਨਿੱਘੀ ਆ ॥

ਪਛਤਾਵਾ ਨਹੀਂ ਹੈ ਕੋਈ ਕਿ ਮੈਂ
ਸਰੀਰੋਂ ਮਰ ਵੀ ਜਾਵਾਂ ਤਾਂ
ਜ਼ਮੀਰ ਮਰਨ ਨਹੀਂ ਦੇਣਾ ਮੈਂ
ਅਸੂਲਾਂ ਨੂੰ ਸੂਲ਼ੀ ਕਦੇ ਚੜ੍ਹਨ ਨੀ ਦੇਣਾ ਮੈਂ ॥

ਸਰਬਜੀਤ ਲੌਂਗੀਆਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਵਨ ਜਿਊਣ ਦੀ ਜਾਚ ਸਿਖਾਉਂਦੀਆਂ ਨੇ ਪੁਸਤਕਾਂ :
Next articleਫੇਸਬੁੱਕ ਸਟੇਟਸ