ਇਸ ਤੋਂ ਭਿਆਨਕ ਤਸਵੀਰ ਕੋਈ ਨਹੀਂ ਹੋ ਸਕਦੀ।

ਜੋਗਿੰਦਰ ਬਾਠ ਹੌਲੈਂਡ
  (ਸਮਾਜ ਵੀਕਲੀ)   ਕੁੱਝ ਵੀ ਹੋਵੇ ਮੇਰਾ ਇਹ ਤਸਵੀਰ ਵਾਲਾ ਸੱਚ ਵੇਖ ਕੇ ਮਨ ਤੇ ਦਿਮਾਗ ਸੁੰਨ ਹੋ ਗਿਆ ਹੈ ਇਸ ਤਸਵੀਰ ਵਿੱਚ ਮੈਂ ਵੀ ਤੇ ਤੁਸੀਂ ਵੀ ਸਕਦੇ ਸੀ। ਤੁਸੀਂ ਉਹਨਾਂ ਲੋਕਾਂ ਨੂੰ ਕਿਵੇਂ ਕਤਲ ਕਰ ਸਕਦੇ ਹੋ ਜਿੰਨਾਂ ਨੂੰ ਤੁਸੀਂ ਜਾਣਦੇ ਹੀ ਨਹੀਂ, ਜਿੰਨਾ ਨਾਲ ਕੋਈ ਤੁਹਾਡਾ ਵਾਹ ਵਾਸਤਾ ਤੇ ਕੋਈ ਵੈਰ ਵਿਰੋਧ, ਵੰਡ ਵਿਹਾਰ ਹੀ ਨਹੀਂ। ਦਿਨ ਦਿਹਾੜੇ ਮੌਤ ਦਾ ਨੰਗਾ ਨਾਚ ਜਿੰਨਾ ਲੋਕਾਂ ਨੇ ਅੱਖੀਂ ਵੇਖਿਆ ਤੇ ਹੱਢੀ ਹੰਢਾਇਆ ਹੈ ਕੁਝ ਹੀ ਮਿੰਟਾਂ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਘੋਰ ਹਨੇਰਾ, ਨਿਰਾਸ਼ਾ ਤੇ ਰੋਸ ਭਰ ਦਿੱਤਾ ਹੈ। ਇਹ ਸਾਲੀ ਕਿਹੜੀ ਜੰਗ ਹੈ ? ਜੋਂ ਇਸ ਤਰੀਕੇ ਨਾਲ ਬੇਕਸੂਰੇ ਲੋਕ ਮਾਰ ਕੇ ਜਿੱਤੀ ਜਾ ਸਕਦੀ ਹੈ। ਇਹ ਜੰਗ ਕਦੇ ਵੀ ਜਿੱਤੀ ਨਹੀਂ ਜਾ ਸਕਦੀ। ਬੇਕਸੂਰੇ ਲੋਕਾਂ ਨੂੰ ਮਾਰਨ ਵਾਲੇ  ਲੋਕ ਕਦੇ ਤੇ ਕਿਤੇ ਵੀ ਦੁਨੀਆਂ ਵਿੱਚ ਕਾਮਯਾਬ ਨਹੀਂ ਹੋਏ ਸਣੇ ਹਿਟਲਰ ਅਖੀਰ ਉਹ ਖੁਦ ਇਸੇ ਮੌਤ ਮਰ ਖਪ ਖਤਮ ਹੋ ਗਏ ਹਨ।
ਮੈਨੂੰ ਪੁਲਵਾਮਾ ਦਾ ਵੀ ਦੁੱਖ ਸੀ ਤੇ ਹੋਰ ਵੀ ਦੁਨੀਆਂ ਵਿੱਚ ਫੌਜਾਂ ਲੜ ਰਹੀਆਂ ਹਨ। ਫੌਜੀ ਮਰ ਰਹੇ ਹਨ ਉਹਨਾਂ ਦਾ ਇਹ ਕਿੱਤਾ ਹੈ।‌ ਜਾਣ ਬੁੱਝ ਕੇ ਚੁੱਣਿਆ ਹੈ ਤੇ ਉਹ ਇੱਕ ਦੂਜੇ ਨੂੰ ਮਰਨ ਮਾਰਨ ਲਈ ਮਾਨਸਿਕ ਤੌਰ ਤੇ ਤਿਆਰ ਵੀ ਹਨ। ਪਰ ਇਹ ਕੀ ਯਾਰ ਲੋਕ ਆਪਣੇ ਘਰਾਂ ਤੋਂ ਮਸਾਂ ਟਾਇਮ ਕੱਢ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਮੰਨਾਉਣ ਆਪਣੇ ਘਰਾਂ ਤੋਂ ਸੈਂਕੜੇ ਹਜ਼ਾਰਾਂ ਮੀਲ ਦੂਰ ਆਏ ਹੋਣ ਤੇ ਬਿਨਾਂ ਕਿਸੇ ਕਸੂਰ ਗੋਲੀਆਂ ਨਾਲ ਭੁੰਨ ਦਿੱਤੇ ਜਾਣ। ਇਹੋ ਜਿਹੀ ਜੰਗ ਨਾ ਕੋਈ ਅੱਜ ਤੱਕ ਜਿੱਤ ਸਕਿਆ ਹੈ ਤੇ ਨਾ ਹੀ ਦੇਸ਼ ਦੇ ਲੋਕ ਜਿੱਤਣ ਦੇਣਗੇ। ਸੋ ਗੰਦੇ ਮਾੜੇ ਅਨਸਰ ਤਾਂ ਆਪਣਾ ਅੱਤ ਦਾ ਘਿਨਾਉਣਾ ਮਨਸੂਬਾ ਪੂਰਾ ਕਰ ਛੱਤਮ ਹੋ ਗਏ ਹਨ ਪਰ ਜਾਣਗੇ ਕਿੱਥੇ ? ਅਗਲੇ ਦਿਨੀਂ ਉਹ ਖੁਦ ਵੀ ਲਾਸ਼ਾਂ ਦੇ ਢੇਰ ਵਿਚ ਬਦਲੇ ਜਾਣਗੇ। ਇਹੋ ਜਿਹਾ ਸਮਾਂ ਪੰਜਾਬ ਨੇ ਵੀ ਹੰਢਾਇਆ ਸੀ ਪੰਜਾਬ ਵਿੱਚ ਵੀ ਇਹੋ ਜਿਹੇ ਮੰਜ਼ਰ ਉਸ ਵਕਤ ਆਂਮ ਸਨ। ਪਰ ਪੰਜਾਬ ਦੇ ਲੋਕਾਂ ਨੇ ਤਾਂ ਆਪਣਾ ਗੰਦ ਦਸ ਸਾਲ ਵਿੱਚ ਹੀ ਨਿਬੇੜ ਲਿਆ ਸੀ ਪਰ ਕਸ਼ਮੀਰ ਵਾਲਿਆਂ ਦਾ ਸੰਤਾਪ ਪਤਾ ਨਹੀਂ ਕਦ ਖਤਮ ਹੋਉ ਜਿੱਥੇ ਪਿੱਛਲੇ ਸੱਤਰ ਸਾਲ ਤੋਂ ਇਹੋ ਕੁਝ ਹੀ ਚੱਲ ਰਿਹਾ ਹੈ ਦੋ ਪੀਹੜੀਆਂ ਇਸੇ ਸੰਤਾਪ ਵਿੱਚ ਖ਼ਤਮ ਹੋਣ ਵਾਲੀਆਂ ਹਨ।
ਸੋ ਮਿੱਤਰੋ ਬੇਸ਼ੱਕ ਕੁੱਝ ਘੱਟੀਆ ਲੋਕ ਇਹ ਅੱਤ ਦਾ ਘਿਨਾਉਣਾ ਕਾਰਾ ਕਰ ਕੇ ਚੱਲੇ ਗਏ ਹਨ। ਕੁੱਝ ਵੀ ਹੋਵੇ ਉਹ ਕਸ਼ਮੀਰੀਏ ਤਾਂ ਹੋ ਨਹੀਂ ਸਕਦੇ ਜਿਹੜੇ ਮਸਾਂ ਕਸ਼ਮੀਰ ਦੇ ਲੋਕਾਂ ਨੂੰ ਹੁਣ ਚੰਗੀ ਰੋਟੀ ਖਾਂਦੇ ਦਹਾਕਿਆਂ ਬਾਅਦ ਹੱਸਦੇ ਖੇਡਦੇ ਜਰ ਨਹੀਂ ਸਕੇ। ਪਰ ਹੁਣ ਸਾਡਾ ਫਰਜ਼ ਬਣਦਾ ਹੈ ਅਸੀਂ ਕਸ਼ਮੀਰ ਦੀ ਟੂਰਿਜਮ ਦੀ ਲੜੀ ਟੁੱਟਣ ਨਾ ਦੇਈਏ ਤੇ ਕਸ਼ਮੀਰ ਵੱਲ ਪਹਿਲਾ ਨਾਲੋਂ ਵੀ ਜ਼ਿਆਦਾ ਘੁੰਮਣ ਫਿਰਨ ਜਾਈਏ। ਆਉ ਵੱਧ ਤੋਂ ਵੱਧ ਲੋਕ ਕਸ਼ਮੀਰ ਘੁੰਮਣ ਜਾਈਏ ਮਰ ਗਿਆ ਨੂੰ ਸੱਜਦਾ ਕਰੀਏ ਤੇ ਦਹਿਸ਼ਤ ਦੇ ਮਾਹੌਲ ਨੂੰ ਤਾਰਪੀਡੋ ਕਰੀਏ।
ਥੋਡਾ ਇਸ ਅੱਤ ਦੇ ਘਿਨਾਉਣੇ ਕਤਲੇਆਮ ਦੀ ਨਿਖੇਧੀ ਕਰਨ ਵਾਲਾ ਤੇ ਬੇਕਸੂਰੇ ਮਾਰੇ ਗਏ ਲੋਕਾਂ ਦੇ ਦੁੱਖ ਵਿਚ ਸ਼ਰੀਕ ਹੋਣਾ ਵਾਲਾ ਤੇ ਬੇਕਸੂਰੇ ਲੋਕਾਂ ਦੇ ਕਾਤਲਾਂ ਨੂੰ ਲੱਖ ਲੱਖ ਲਾਹਨਤਾ ਪਾਉਣ ਵਾਲਾ।
ਜੋਗਿੰਦਰ ਬਾਠ ਹੌਲੈਂਡ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article* ਮੇਰੀ ਕਿਤਾਬ ਹੁਣ ਨਿਊਜ਼ੀਲੈਂਡ ਟੈਕਸੀ ਵਿੱਚ ਵੀ ਪ੍ਰਮੋਟ (Promote) ਹੋਵੇਗੀ? *
Next articleਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਜਿਲਾ ਜਲੰਧਰ ਇਕਾਈ ਦੀ ਹੋਈ ਚੋਣ