HOME ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਜਿਲਾ ਜਲੰਧਰ ਇਕਾਈ ਦੀ ਹੋਈ ਚੋਣ

ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਜਿਲਾ ਜਲੰਧਰ ਇਕਾਈ ਦੀ ਹੋਈ ਚੋਣ

2

*ਸ੍ਰੀ ਅਨਿਲ ਕੁਮਾਰ ਲਗਾਤਾਰ 5ਵੀਂ ਵਾਰ ਚੁਣੇ ਗਏ ਪ੍ਰਧਾਨ*

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲਾ ਜਲੰਧਰ ਇਕਾਈ ਦੀ ਚੋਣ ਸ੍ਰੀ ਨਿਰੰਜਣਜੋਤ ਚਾਂਦਪੁਰੀ (ਆਬਜ਼ਰਵਰ 11 ਮੈਂਬਰੀ ਕਮੇਟੀ) ਦੀ ਅਗਵਾਈ ਹੇਠ ਹੋਈ | ਇਸ ਮੌਕੇ ਹੋਈ ਚੋਣ ਦੌਰਾਨ ਜਿਲਾ ਜਲੰਧਰ ਦੇ ਸਮੂਹ ਐੱਮ. ਐੱਲ. ਏ ਸਾਥੀਆਂ ਨੇ ਭਾਗ ਲਿਆ ਤੇ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ | ਇਸ ਮੌਕੇ  ਸ੍ਰੀ ਅਨਿਲ ਕੁਮਾਰ ਲਗਾਤਾਰ 5ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ | ਜਦਕਿ ਸੁਖਵਿੰਦਰ ਸਿੰਘ ਜਨਰਲ ਸਕੱਤਰ, ਕਰਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਵਿਨੈ ਕੁਮਾਰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਮੀਤ ਪ੍ਰਧਾਨ, ਸ੍ਰੀਮਤੀ ਇੰਦੂ ਸ਼ਰਮਾ ਵਿੱਤ ਸਕੱਤਰ, ਆਸ਼ੂ ਮਹਿੰਦਰੂ ਪ੍ਰੈੱਸ ਸਕੱਤਰ, ਵਿਜੈ ਕੁਮਾਰ ਸੰਯੁਕਤ ਸਕੱਤਰ ਤੇ ਸ੍ਰੀਮਤੀ ਕਮਲਪ੍ਰੀਤ ਕੌਰ, ਇਰਫਾਨ ਖਾਨ, ਕਪਿਲ ਕੁਮਾਰ, ਦਵਿੰਦਰ ਕੁਮਾਰ ਮੋਤਾ ਸਿੰਘ, ਤਜਿੰਦਰ ਕੁਮਾਰ, ਪ੍ਰਭਜੋਤ ਸਿੰਘ ਤੇ ਬਲਜਿੰਦਰ ਕੁਮਾਰ ਜਿਲਾ ਕਮੇਟੀ ਮੈਂਬਰ ਚੁਣੇ ਗਏ | ਇਸ ਮੌਕੇ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਦੇ ਹੱਕਾਂ-ਹਕੂਕਾਂ ਲਈ ਲੜਦੇ ਰਹਿਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਸ ਤੋਂ ਭਿਆਨਕ ਤਸਵੀਰ ਕੋਈ ਨਹੀਂ ਹੋ ਸਕਦੀ।
Next articleਵਰੋਲੇ ਵਾਂਗੂ ਉਡਦੇ ਰਿਸਤੇ